Kapurthala : ਪੰਚਾਇਤੀ ਚੋਣਾਂ ਵਾਲੇ ਖੇਤਰ ‘ਚ ਅਸਲਾ,ਵਿਸਫੋਟਕ ਸਮੱਗਰੀ ਅਤੇ ਮਾਰੂ ਹਥਿਆਰ ਆਦਿ ਜਨਤਕ ਤੌਰ ‘ਤੇ ਕੈਰੀ ਕਰਨ ‘ਤੇ ਪਾਬੰਧੀ
ਕਪੂਰਥਲਾ, 29 ਸਤੰਬਰ(ਵਿਸ਼ਵ ਵਾਰਤਾ) : ਜ਼ਿਲ੍ਹਾ ਮੈਜਿਸਟਰੇਟ ਅਮਿਤ ਕੁਮਾਰ ਪੰਚਾਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਕਪੂਰਥਲਾ ਦੇ ਪੇਂਡੂ ਖੇਤਰਾਂ ਵਿੱਚ ਜਿੱਥੇ ਪੰਚਾਇਤੀ ਚੋਣਾਂ ਹੋ ਰਹੀਆਂ ਹਨ, ਉੱਥੇ ਕਿਸੇ ਵੀ ਕਿਸਮ ਦਾ ਲਾਇਸੰਸੀ ਅਸਲਾ, ਵਿਸਫੋਟਕ ਸਮੱਗਰੀ, ਮਾਰੂ ਹਥਿਆਰ ਆਦਿ, ਜਿਸ ਦੀ ਵਰਤੋਂ ਅਮਨ ਅਤੇ ਸ਼ਾਤੀ ਭੰਗ ਕਰਨ ਲਈ ਕੀਤੀ ਜਾ ਸਕਦੀ ਹੈ, ਨੂੰ ਮਿਤੀ 28 ਸਤੰਬਰ 2024 ਤੋਂ 16 ਅਕਤੂਬਰ 2024 ਤੱਕ ਜਨਤਕ ਤੌਰ ‘ਤੇ ਕੈਰੀ ਕਰਨ (Carrying in public) ‘ਤੇ ਪੂਰੀ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਇਹ ਹੁਕਮ ਆਰਮੀ ਪਰਸੋਨਲ, ਪੈਰਾ ਮਿਲਟਰੀ ਫੋਰਸ, ਪੁਲਿਸ ਕਰਮਚਾਰੀਆਂ, ਬੈਂਕ ਸੁਰੱਖਿਆ ਗਾਰਡ, ਫੈਕਟਰੀਜ਼ ਦੇ ਸਕਿਊਰਿਟੀ ਗਾਰਡ, ਮਨੀ ਐਕਸਚੇਜ ਦੇ ਮਾਲਕਾਂ ਅਤੇ ਸਪੋਰਟਸ ਪਰਸਨ (ਉਹ ਸਟੋਰ ਜੋ ਨੈਸ਼ਨਲ ਰਾਈਫਲ ਐਸੋਸਿਏਸ਼ਨ ਦੇ ਮੈਂਬਰ ਹੋਣ ਅਤੇ ਕਿਸੇ ਇਵੈਟ ਵਿੱਚ ਭਾਗ ਲੈ ਰਹੇ ਹੋਣ) ‘ਤੇ ਲਾਗੂ ਨਹੀਂ ਹੋਣਗੇ।