Justice ਗੁਰਮੀਤ ਸਿੰਘ ਸੰਧਾਵਾਲੀਆ ਨੇ ਹਿਮਾਚਲ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ
- ਰਾਜਪਾਲ ਨੇ ਚੁਕਾਈ ਸਹੁੰ
ਹਿਮਾਚਲ ਪ੍ਰਦੇਸ਼ : ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਨੇ ਹਿਮਾਚਲ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁੱਕੀ। ਉਹ ਹਿਮਾਚਲ ਹਾਈ ਕੋਰਟ ਦੇ 30ਵੇਂ ਚੀਫ਼ ਜਸਟਿਸ ਬਣ ਗਏ ਹਨ। ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨੇ ਰਾਜ ਭਵਨ ਵਿਖੇ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਨੂੰ ਸਹੁੰ ਚੁਕਾਈ।
ਗੁਰਮੀਤ ਸਿੰਘ ਸੰਧਾਵਾਲੀਆ ਨੇ ਸਹੁੰ ਚੁੱਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹਿਮਾਚਲ ਆਉਣਾ ਮੇਰੇ ਲਈ ਘਰ ਵਰਗਾ ਹੈ। ਮੈਂ ਪਹਿਲਾਂ ਵੀ ਹਿਮਾਚਲ ਆਉਂਦਾ ਰਿਹਾ ਹਾਂ। ਹਿਮਾਚਲ ਛੋਟਾ ਸੂਬਾ ਹੈ ਅਤੇ ਇੱਥੇ ਅਪਰਾਧ ਦੇ ਮਾਮਲੇ ਘੱਟ ਹਨ। ਜ਼ਿਆਦਾਤਰ ਕੇਸ ਸਰਵਿਸ ਅਤੇ ਸਿਵਲ ਨਾਲ ਸਬੰਧਤ ਹਨ। ਮੇਰੀ ਕੋਸ਼ਿਸ਼ ਰਹੇਗੀ ਕਿ ਸਾਰਿਆਂ ਦੇ ਸਹਿਯੋਗ ਨਾਲ ਲੰਬਿਤ ਪਏ ਕੇਸਾਂ ਦਾ ਨਿਪਟਾਰਾ ਜਲਦੀ ਤੋਂ ਜਲਦੀ ਕੀਤਾ ਜਾਵੇ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/