Jharkhand ਵਿਧਾਨ ਸਭਾ ਚੋਣਾਂ 2024 : ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ
43 ਸੀਟਾਂ ਲਈ 683 ਉਮੀਦਵਾਰ ਮੈਦਾਨ ਵਿੱਚ
ਚੰਡੀਗੜ੍ਹ, 13ਨਵੰਬਰ(ਵਿਸ਼ਵ ਵਾਰਤਾ) ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ ਅੱਜ ਸਵੇਰੇ 7 ਵਜੇ 15 ਜ਼ਿਲ੍ਹਿਆਂ ਦੀਆਂ 43 ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਗਈ। ਜੋ ਸ਼ਾਮ 4 ਵਜੇ ਤੱਕ ਜਾਰੀ ਰਹੇਗੀ। ਇਸ ਵਿੱਚ 1.37 ਕਰੋੜ ਵੋਟਰ ਸ਼ਾਮਲ ਹੋਣਗੇ। ਪਹਿਲੇ ਪੜਾਅ ਦੀਆਂ 43 ਸੀਟਾਂ ਵਿੱਚੋਂ 14 ਸੀਟਾਂ ਕੋਲਹਾਨ ਵਿੱਚ, 13 ਸੀਟਾਂ ਦੱਖਣੀ ਛੋਟਾਨਾਗਪੁਰ ਵਿੱਚ, 9 ਸੀਟਾਂ ਪਲਾਮੂ ਵਿੱਚ ਅਤੇ 7 ਸੀਟਾਂ ਉੱਤਰੀ ਛੋਟਾਨਾਗਪੁਰ ਵਿੱਚ ਹਨ। ਚੋਣ ਕਮਿਸ਼ਨ ਮੁਤਾਬਕ ਪਹਿਲੇ ਪੜਾਅ ਵਿੱਚ 683 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 43 ਮਹਿਲਾ ਉਮੀਦਵਾਰ ਹਨ।
ਜ਼ਿਕਰਯੋਗ ਹੈ ਕਿ ਸੂਬੇ ਦੀਆਂ 81 ਵਿਧਾਨ ਸਭਾ ਸੀਟਾਂ ‘ਤੇ ਦੋ ਪੜਾਵਾਂ ‘ਚ ਵੋਟਿੰਗ ਹੋਵੇਗੀ, ਜਿਸ ਵਿੱਚ ਪਹਿਲੇ ਪੜਾਅ ਲਈ ਅੱਜ 13 ਨਵੰਬਰ ਅਤੇ ਦੂਜੇ ਪੜਾਅ ਵਿੱਚ 20 ਨਵੰਬਰ ਨੂੰ ਵੋਟਿੰਗ ਹੋਵੇਗੀ। ਨਤੀਜੇ 23 ਨਵੰਬਰ ਨੂੰ ਆਉਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/