ਜੰਮੂ 2ਅਕਤੂਬਰ (ਵਿਸ਼ਵ ਵਾਰਤਾ): ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ ਦੀਆਂ 40 ਸੀਟਾਂ ਲਈ ਮੰਗਲਵਾਰ 1 ਅਕਤੂਬਰ ਨੂੰ ਵੋਟਾਂ ਪਈਆਂ। ਚੋਣ ਕਮਿਸ਼ਨ ਨੇ ਦੱਸਿਆ ਹੈ ਕਿ, ਕੁੱਲ ਵੋਟਿੰਗ ਨੇ 2024 ਲੋਕ ਸਭਾ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਤੀਜੇ ਪੜਾਅ ਦੀ ਵੋਟਿੰਗ ‘ਚ ਸ਼ਾਮ 7 ਵਜੇ ਤੱਕ 65.58 ਫੀਸਦੀ ਵੋਟਿੰਗ ਦਰਜ ਕੀਤੀ ਗਈ। ਹਾਲਾਂਕਿ ਅੰਤਿਮ ਅੰਕੜੇ ਆਉਣ ‘ਤੇ ਵੋਟਿੰਗ ਪ੍ਰਤੀਸ਼ਤ ਬਦਲ ਸਕਦੀ ਹੈ। ਤੀਜੇ ਪੜਾਅ ‘ਚ ਕਸ਼ਮੀਰ ਘਾਟੀ ਦੀਆਂ 16 ਅਤੇ ਜੰਮੂ ਡਿਵੀਜ਼ਨ ਦੀਆਂ 24 ਸੀਟਾਂ ‘ਤੇ ਵੋਟਿੰਗ ਹੋਈ। ਕੁੱਲ ਮਿਲਾ ਕੇ ਸੂਬੇ ਦੀਆਂ ਸਾਰੀਆਂ 90 ਸੀਟਾਂ ‘ਤੇ ਵੋਟਿੰਗ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਹੁਣ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ। ਮੰਗਲਵਾਰ ਨੂੰ ਤੀਜੇ ਪੜਾਅ ‘ਚ 7 ਜ਼ਿਲਿਆਂ ‘ਚ 40 ਸੀਟਾਂ ‘ਤੇ ਵੋਟਿੰਗ ਹੋਈ। ਤੀਜੇ ਪੜਾਅ ਵਿੱਚ ਚੋਣ ਲੜਨ ਵਾਲੇ 415 ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਸੀਲ ਹੋ ਗਈ। ਤੀਜੇ ਗੇੜ ਵਿੱਚ ਸਭ ਤੋਂ ਵੱਧ 11 ਸੀਟਾਂ ਜੰਮੂ ਜ਼ਿਲ੍ਹੇ ਦੀਆਂ ਸਨ। ਇਸ ਤੋਂ ਬਾਅਦ ਬਾਰਾਮੂਲਾ ਵਿੱਚ ਸੱਤ, ਕੁਪਵਾੜਾ ਅਤੇ ਕਠੂਆ ਵਿੱਚ ਛੇ-ਛੇ, ਊਧਮਪੁਰ ਵਿੱਚ ਚਾਰ ਅਤੇ ਬਾਂਦੀਪੋਰਾ ਅਤੇ ਸਾਂਬਾ ਵਿੱਚ ਤਿੰਨ-ਤਿੰਨ ਵਿਧਾਨ ਸਭਾ ਸੀਟਾਂ ਸਨ, ਜਿੱਥੇ ਮੰਗਲਵਾਰ ਨੂੰ ਵੋਟਿੰਗ ਹੋਈ। ਦੂਜੇ ਪੜਾਅ ਵਿੱਚ 25 ਸਤੰਬਰ ਨੂੰ ਜੰਮੂ-ਕਸ਼ਮੀਰ ਦੇ ਛੇ ਜ਼ਿਲ੍ਹਿਆਂ ਵਿੱਚ 57.31 ਫੀਸਦੀ ਵੋਟਿੰਗ ਹੋਈ ਸੀ। 18 ਸਤੰਬਰ ਨੂੰ ਹੋਏ ਪਹਿਲੇ ਪੜਾਅ ‘ਚ 61.38 ਫੀਸਦੀ ਵੋਟਿੰਗ ਹੋਈ ਸੀ। ਤੀਸਰੇ ਪੜਾਅ ਵਿੱਚ ਵੋਟਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ।JAMMU NEWS
Latest Punjab News: ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ – ਕੁੱਲ 56.20 ਫੀਸਦੀ ਹੋਈ ਵੋਟਿੰਗ
Latest Punjab News: ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ - ਕੁੱਲ 56.20 ਫੀਸਦੀ ਹੋਈ ਵੋਟਿੰਗ ਕਪੂਰਥਲਾ , 21 ਦਸੰਬਰ (ਵਿਸ਼ਵ...