Jammu Kashmir Election Result : 90 ਵਿਧਾਨ ਸਭਾ ਸੀਟਾਂ ‘ਤੇ ਗਿਣਤੀ ਜਾਰੀ
ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਤੇ ਨੈਸ਼ਨਲ ਕਾਨਫਰੰਸ ਦੇ ਗੱਠਜੋੜ ਨੂੰ ਮਿਲੀ ਬਹੁਮਤ
ਚੰਡੀਗੜ੍ਹ, 8ਅਕਤੂਬਰ(ਵਿਸ਼ਵ ਵਾਰਤਾ) ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ਵਿੱਚ ਨੈਸ਼ਨਲ ਕਾਨਫਰੰਸ (ਐਨਸੀ) ਅਤੇ ਕਾਂਗਰਸ ਗਠਜੋੜ ਨੇ 53 ਸੀਟਾਂ ਨਾਲ ਬਹੁਮਤ ਦੇ ਅੰਕੜੇ ਨੂੰ ਛੂਹ ਲਿਆ ਹੈ। ਭਾਜਪਾ 22 ਸੀਟਾਂ ‘ਤੇ, ਪੀਡੀਪੀ 3 ‘ਤੇ, ਆਜ਼ਾਦ ਅਤੇ ਛੋਟੀਆਂ ਪਾਰਟੀਆਂ 10 ਸੀਟਾਂ ‘ਤੇ ਅੱਗੇ ਹਨ। ਬਹੁਮਤ ਦਾ ਅੰਕੜਾ 46 ਹੈ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਬਡਗਾਮ ਅਤੇ ਗੰਦਰਬਲ ਦੋਵਾਂ ਸੀਟਾਂ ‘ਤੇ ਅੱਗੇ ਚੱਲ ਰਹੇ ਹਨ। ਇੱਥੇ ਪੀਡੀਪੀ ਦੇ ਉਮੀਦਵਾਰ ਪਛੜ ਰਹੇ ਹਨ। ਦੁਪਹਿਰ 12-1 ਵਜੇ ਤੱਕ ਇਹ ਲਗਭਗ ਸਪੱਸ਼ਟ ਹੋ ਜਾਵੇਗਾ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਕਿਸ ਦੀ ਸਰਕਾਰ ਬਣੇਗੀ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ‘ਚ 18 ਸਤੰਬਰ ਤੋਂ 1 ਅਕਤੂਬਰ ਤੱਕ 3 ਪੜਾਵਾਂ ‘ਚ 63.88 ਫੀਸਦੀ ਵੋਟਿੰਗ ਹੋਈ ਸੀ।