ਉੱਘੇ ਕਾਰੋਬਾਰੀ ਤੇ ਸਮਾਜ ਸੇਵੀ ‘ਆਪ’ ਵਿੱਚ ਹੋਏ ਸ਼ਾਮਲ
ਚੰਡੀਗੜ੍ਹ, 1 ਜੁਲਾਈ (ਵਿਸ਼ਵ ਵਾਰਤਾ) : ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ (JALANDHAR WEST BY ELECTION )ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੇ ਜ਼ੋਰਾਂ ‘ਤੇ ਹੈ, ਅਤੇ ਇਸ ਸਭ ਦੇ ਵਿਚਕਾਰ ਆਮ ਆਦਮੀ ਪਾਰਟੀ (ਆਪ) ਇਕ ਵਾਰ ਫਿਰ ਤੋਂ ਮਜ਼ਬੂਤ ਹੁੰਦੀ ਜਾ ਰਹੀ ਹੈ। ਜਲੰਧਰ ਸ਼ਹਿਰ ਦੇ ਉੱਘੇ ਵਪਾਰੀ ਅਤੇ ਸਮਾਜ ਸੇਵੀ ਰਾਜ ਕੁਮਾਰ ਕਲਸੀ ਨੇ ‘ਆਪ’ ‘ਚ ਸ਼ਾਮਲ ਹੋ ਕੇ ਕਿਹਾ ਕਿ ਉਹ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹਨ। ਰਾਜ ਕੁਮਾਰ ਕਲਸੀ ‘ਵਿਨਾਲ ਸਪੋਰਟਿੰਗ ਕੰਪਨੀ, ਜਲੰਧਰ ਵਾਲੇ’ ਦੇ ਡਾਇਰੈਕਟਰ ਹਨ। ਰਾਜ ਕੁਮਾਰ ਕਲਸੀ ‘ਵਿਨਾਲ ਸਪੋਰਟਿੰਗ ਕੰਪਨੀ, ਜਲੰਧਰ ਵਾਲੇ’ ਦੇ ਡਾਇਰੈਕਟਰ ਹਨ। ਉਹ ਇਲਾਕੇ ਵਿੱਚ ਬਹੁਤ ਹੀ ਸਤਿਕਾਰਤ ਅਤੇ ਉੱਘੇ ਵਿਅਕਤੀ ਮੰਨੇ ਜਾਂਦੇ ਹਨ। ਉਹ ‘ਵਾਤਾਵਰਨ ਭਲਾਈ ਕਮੇਟੀ’ ਦੇ ਚੇਅਰਮੈਨ ਅਤੇ ਨੀਲਕੰਠ ਨੌਜਵਾਨ ਸਭਾ ਦੇ ਚੇਅਰਮੈਨ ਹਨ। ਇਨ੍ਹਾਂ ਦੋਵਾਂ ਸੰਸਥਾਵਾਂ ਰਾਹੀਂ ਉਹ ਲੋਕ ਸੇਵਾ ਦੇ ਕੰਮਾਂ ਵਿਚ ਵੀ ਬਹੁਤ ਸਰਗਰਮ ਹਨ। ਕਲਸੀ ਜਲੰਧਰ ਦੇ ਵਾਰਡ ਨੰਬਰ 74 ਦੇ ਕੌਂਸਲਰ ਮਦਨ ਲਾਲ ਖਿੰਦਰ ਦੇ ਜਵਾਈ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ ‘ਤੇ ਰਾਜ ਕੁਮਾਰ ਕਲਸੀ ਨੂੰ ਪਾਰਟੀ ‘ਚ ਸ਼ਾਮਿਲ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਮੌਕੇ ਆਪਣੇ ਬਿਆਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਮੁੱਚਾ ਜਲੰਧਰ ਆਮ ਆਦਮੀ ਪਾਰਟੀ ਦੇ ਨਾਲ ਹੈ। ਸਾਡੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਆਮ ਲੋਕ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਵੀ ਇੱਥੋਂ ਦੇ ਲੋਕਾਂ ਨੇ ‘ਆਪ’ ਦੇ ਉਮੀਦਵਾਰ ਨੂੰ ਜਿਤਾਇਆ ਸੀ। ਪਰ ਉਨ੍ਹਾਂ ਵੱਲੋਂ ਕੀਤੇ ਗਏ ਧੋਖੇ ਅਤੇ ਲੋਕਾਂ ਦੇ ਫ਼ਤਵੇ ਦੀ ਨਿਰਾਦਰੀ ਕਾਰਨ ਮੁੜ ਚੋਣ ਕਰਵਾਉਣ ਦੀ ਲੋੜ ਪਈ ਸੀ। ਪਰ ਮੈਨੂੰ ਪੂਰਾ ਭਰੋਸਾ ਹੈ ਕਿ ਇਸ ਵਾਰ ਵੀ ਲੋਕ ‘ਆਪ’ ਉਮੀਦਵਾਰ ਮਹਿੰਦਰ ਭਗਤ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ ਅਤੇ ਧੋਖੇਬਾਜ਼ਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ।