ਜਲੰਧਰ 3ਜੁਲਾਈ (ਵਿਸ਼ਵ ਵਾਰਤਾ): ਜਲੰਧਰ ਜ਼ਿਮਨੀ ਚੋਣ ( ਜਲੰਧਰ West By Election)’ਚ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਨੇ ਵੱਡਾ ਯੂ-ਟਰਨ ਲੈ ਕੇ ਜਲੰਧਰ ਦੀ ਸਿਆਸਤ ‘ਚ ਹਲਚਲ ਮਚਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਜ਼ਿਮਨੀ ਚੋਣ ‘ਚ ਅਕਾਲੀ ਦਲ ਦੇ ਬਾਗੀ ਧੜੇ ਦੀ ਉਮੀਦਵਾਰ ਸੁਰਜੀਤ ਕੌਰ ਨੇ ਯੂ-ਟਰਨ ਲੈਂਦਿਆਂ ਆਮ ਆਦਮੀ ਪਾਰਟੀ ਛੱਡ ਕੇ ਇਕ ਵਾਰ ਫਿਰ ਅਕਾਲੀ ਦਲ ਦੇ ਬਾਗੀ ਧੜੇ ‘ਚ ਸ਼ਾਮਲ ਹੋ ਗਈ ਹੈ। ਆਪ ‘ਚ ਸ਼ਾਮਿਲ ਹੋਣ ਤੋਂ 7 ਘੰਟੇ ਬਾਅਦ ਹੀ ਉਹ ਮੁੜ ਤੋਂ ਪੁਰਾਣੇ ਸਾਥੀਆਂ ਨੇ ਨਾਲ ਆ ਗਈ ਹੈ। ਸੁਰਜੀਤ ਕੌਰ ਨੇ ਕਿਹਾ ਕਿ, ਉਹ ਤੱਕੜੀ ਦੇ ਨਿਸ਼ਾਨ ‘ਤੇ ਹੀ ਚੋਣ ਲੜੇਗੀ। ਦੱਸ ਦੇਈਏ ਕਿ ਸੁਰਜੀਤ ਕੌਰ ਬੀਤੇ ਕੱਲ੍ਹ ਦੁਪਹਿਰ ਬਾਅਦ ਹੀ ‘ਆਪ’ ਵਿੱਚ ਸ਼ਾਮਲ ਹੋ ਗਈ ਸੀ ਪਰ ਸ਼ਾਮ ਤੱਕ ਉਨ੍ਹਾਂ ਨੇ ਵੱਡਾ ਯੂ-ਟਰਨ ਲਿਆਂ ‘ਤੇ ਇੱਕ ਵਾਰ ਫਿਰ ਅਕਾਲੀ ਦਲ ਦੇ ਬਾਗੀ ਧੜੇ ਨਾਲ ਖੜ੍ਹੀ ਹੋ ਗਈ ਹੈ।
Breaking News : ਗੁਰਦਾਸਪੁਰ ਪੁਲਿਸ ਚੌਂਕੀ ਤੇ ਗ੍ਰਨੇਡ ਅਟੈਕ ਮਾਮਲੇ ‘ਚ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ
Breaking News : ਗੁਰਦਾਸਪੁਰ ਪੁਲਿਸ ਚੌਂਕੀ ਤੇ ਗ੍ਰਨੇਡ ਅਟੈਕ ਮਾਮਲੇ ‘ਚ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਮੁਕਾਬਲੇ ‘ਚ ਤਿੰਨ ਅੱਤਵਾਦੀ...