Jalandhar ਦਿਹਾਤੀ ‘ਚ ਬੰਦ ਨੂੰ ਮੁਕੰਮਲ ਸਮਰਥਨ
- – ਜਲੰਧਰ ਦੇ ਨਾਲ ਲਗਦੇ ਕਸਬਿਆਂ ‘ਚ ਵੀ ਦੁਕਾਨਾਂ- ਬਜ਼ਾਰ ਰਹੇ ਬੰਦ
ਜਲੰਧਰ : ਕਿਸਾਨ ਜਥੇਬੰਦੀਆਂ ਵਲੋਂ ਅੱਜ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਜਲੰਧਰ ਦਿਹਾਤੀ ‘ਚ ਮੁਕੰਮਲ ਸਮਰਥਨ ਦਿੱਤਾ ਗਿਆ। ਜਲੰਧਰ ‘ਚ ਦੁਕਾਨਦਾਰਾਂ ਨੇ ਬਾਜ਼ਾਰ ਬੰਦ ਰੱਖ ਕੇ ਕਿਸਾਨਾਂ ਨੂੰ ਸਮਰਥਨ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਸਾਰੇ ਕਸਬਿਆਂ ਫਿਲੌਰ, ਨੂਰਮਹਿਲ, ਨਕੋਦਰ, ਸ਼ਾਹਕੋਟ, ਲੋਹੀਆਂ, ਆਦਮਪੁਰ ਅਤੇ ਭੋਗਪੁਰ ਦੇ ਸਾਰੇ ਪ੍ਰਮੁੱਖ ਸੜਕੀ ਅਤੇ ਰੇਲ ਸੰਪਰਕ ਬੰਦ ਰਹੇ।
ਜਲੰਧਰ ‘ਚ ਨੈਸ਼ਨਲ ਹਾਈਵੇ ‘ਤੇ ਪਰਾਗਪੁਰ ਨੇੜੇ ਸਥਿਤ ਇੰਡੀਅਨ ਆਇਲ ਪੈਟਰੋਲ ਪੰਪ ਨੂੰ ਬੰਦ ਕਰ ਦਿੱਤਾ ਗਿਆ ਹੈ ਓਧਰ, ਜਲੰਧਰ ਦੇ ਧੰਨੋਵਾਲੀ ਗੇਟ ਕੋਲ ਇਕ ਲਾੜੇ ਦੀ ਕਾਰ ਪਹੁੰਚੀ। ਕਿਸਾਨਾਂ ਨੇ ਇੱਥੇ ਧਰਨਾ ਦਿੱਤਾ ਹੋਇਆ ਸੀ। ਇਸ ਦੌਰਾਨ ਲਾੜਾ ਕਾਰ ਤੋਂ ਬਾਹਰ ਆਇਆ ਅਤੇ ਹੱਥਾਂ ਵਿੱਚ ਕਿਸਾਨ ਮਜ਼ਦੂਰ ਏਕਤਾ ਦਾ ਝੰਡਾ ਫੜ ਕੇ ‘ਕਿਸਾਨ ਜਿੰਦਾਬਾਦ’ ਦਾ ਨਾਅਰਾ ਦਿਤਾ। ਹਾਲਾਂਕਿਇਥੇ ਕੁਝ ਦੇਰ ਰੁਕਣ ਤੋਂ ਬਾਅਦ ਉਹ ਕਾਰ ਵਿੱਚ ਬੈਠ ਕੇ ਰਵਾਨਾ ਹੋ ਗਿਆ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/