Jalandhar Accident: 3 ਸਾਲਾਂ ਮਾਸੂਮ ਨੂੰ ਕਾਰ ਨੇ ਮਾਰੀ ਟੱਕਰ, ਮੌਕੇ ‘ਤੇ ਹੋਈ ਮੌਤ
– ਖੇਡਦੇ-ਖੇਡਦੇ ਅਚਾਨਕ ਸੜਕ ‘ਤੇ ਆ ਗਈ ਸੀ ਬੱਚੀ
ਜਲੰਧਰ, 13 ਨਵੰਬਰ (ਵਿਸ਼ਵ ਵਾਰਤਾ): ਜਲੰਧਰ ਚ ਇਕ ਦਰਦਨਾਕ ਹਾਦਸਾ ਵਾਪਰਿਆ, ਜਿਸਨੇ ਇਕ ਪਲ ‘ਚ ਪਰਿਵਾਰ ਦੀਆਂ ਖੁਸ਼ੀਆਂ ਖੋਹ ਲਈਆਂ। ਇਥੇ ਇਕ ਕਾਰ ਦੀ ਲਪੇਟ ‘ਚ ਆਉਣ ਕਾਰਨ 3 ਸਾਲਾ ਬੱਚੀ ਦੀ ਮੌਤ ਹੋ ਗਈ। ਬੱਚੀ ਖੇਡਦੇ ਹੋਏ ਅਚਾਨਕ ਸੜਕ ‘ਤੇ ਆ ਗਈ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਬੱਚੀ ਦੀ ਪਛਾਣ 3 ਸਾਲਾ ਕਰੀਨਾ ਵਜੋਂ ਹੋਈ ਹੈ।ਬੱਚੇ ਦਾ ਪਰਿਵਾਰ ਮੂਲ ਰੂਪ ਤੋਂ ਬਿਹਾਰ ਦਾ ਹੈ। ਜੋ ਕਿ ਕਾਫੀ ਸਮੇਂ ਤੋਂ ਜਲੰਧਰ ‘ਚ ਰਹਿ ਰਿਹਾ ਹੈ।
ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 10 ਵਜੇ ਵਾਪਰਿਆ। ਇਸ ਸਬੰਧੀ ਪੁਲੀਸ ਨੇ ਮੁਲਜ਼ਮ ਪਾਏ ਗਏ ਕਾਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਸ ਦੀ ਸਿਲਵਰ ਰੰਗ ਦੀ ਸਵਿਫਟ ਕਾਰ ਵੀ ਜ਼ਬਤ ਕਰ ਲਈ ਗਈ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/