Jalandhar Accident: ਤੇਜ਼ ਰਫ਼ਤਾਰ ਕਾਰ ਨੇ ਔਰਤ ਨੂੰ ਕੁਚਲਿਆ
ਸ਼੍ਰੀ ਦੇਵੀ ਤਾਲਾਬ ਮੰਦਰ ਸਾਹਮਣੇ ਮੱਥਾ ਟੇਕਣ ਬਾਅਦ ਵਾਪਰਿਆ ਹਾਦਸਾ
ਪੁਲੀਸ ਵੱਲੋਂ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ
ਜਲੰਧਰ, 6 ਨਵੰਬਰ (ਵਿਸ਼ਵ ਵਾਰਤਾ): ਜਲੰਧਰ ਦੇ ਸ਼੍ਰੀ ਦੇਵੀ ਤਾਲਾਬ ਮੰਦਰ ਦੇ ਸਾਹਮਣੇ ਤੇਜ਼ ਰਫਤਾਰ ਕਾਰ ਨੇ ਔਰਤ ਨੂੰ ਕੁਚਲ ਦਿੱਤਾ। (Jalandhar Accident) ਘਟਨਾ ਸਮੇਂ ਔਰਤ ਦਾ ਬੱਚਾ ਵੀ ਉਸ ਦੇ ਨਾਲ ਸੀ। ਜਿਸ ਦੀ ਜਾਨ ਬਚ ਗਈ। ਮ੍ਰਿਤਕ ਔਰਤ ਦੀ ਪਛਾਣ ਨੀਲਾਮਹਿਲ ਦੀ ਰਹਿਣ ਵਾਲੀ ਰੀਆ ਵਜੋਂ ਹੋਈ ਹੈ।
ਬੀਤੀ ਦੇਰ ਰਾਤ ਮੰਦਰ ਦੇ ਸਾਹਮਣੇ ਮੱਥਾ ਟੇਕ ਕੇ ਔਰਤ ਸੜਕ ਕਿਨਾਰੇ ਬੈਠੇ ਇਕ ਭਿਖਾਰੀ ਨੂੰ ਭੀਖ ਦੇਣ ਲਈ ਸੜਕ ਪਾਰ ਕਰ ਰਹੀ ਸੀ। ਇਸ ਦੌਰਾਨ ਇਕ ਤੇਜ਼ ਰਫਤਾਰ ਕਾਰ ਚਾਲਕ ਔਰਤ ਨੂੰ ਟੱਕਰ ਮਾਰ ਦਿੰਦਾ ਹੈ। ਜਿਸ ਦੌਰਾਨ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ। ਮੰਗਲਵਾਰ ਦੇਰ ਰਾਤ ਦੀ ਇਹ ਸਾਰੀ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਵਾਇਰਲ ਹੋ ਰਹੀ ਹੈ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/