Jalandhar : ਰਾਮਾਮੰਡੀ ; ਕੂੜੇ ਦੇ ਢੇਰਾਂ ਤੋਂ ਸਫਾਈ ਦੀ ਮਿਸਾਲ ਤੱਕ
ਜਲੰਧਰ, 19ਨਵੰਬਰ(ਵਿਸ਼ਵ ਵਾਰਤਾ) ਸ਼ਹਿਰ ਦੀ ਰਾਮਾਮੰਡੀ-ਨੰਗਲਸ਼ਾਮਾ ਰੋਡ, ਜੋ ਕਿਸੇ ਸਮੇਂ ਕੂੜੇ ਦੇ ਢੇਰਾਂ ਲਈ ਜਾਣੀ ਜਾਂਦੀ ਸੀ, ਅੱਜ ਸਫਾਈ ਦੇ ਮਾਮਲੇ ਵਿੱਚ ਮਿਸਾਲ ਪੇਸ਼ ਕਰ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਜਲੰਧਰ ਦੇ ਠੋਸ ਯਤਨਾਂ ਸਦਕਾ ਇਹ ਸੜਕ ਪ੍ਰਭਾਵਸ਼ਾਲੀ ਕੂੜਾ ਪ੍ਰਬੰਧਨ ਅਤੇ ਸ਼ਹਿਰੀ ਸੁੰਦਰੀਕਰਨ ਦੀ ਉਦਾਹਰਣ ਬਣ ਗਈ ਹੈ।
ਸਿਹਤ ਅਧਿਕਾਰੀ ਡਾ. ਸ਼੍ਰੀ ਕ੍ਰਿਸ਼ਨ ਨੇ ਜਾਣਕਾਰੀ ਦਿੰਦਿਆਂ ਕਿ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਵੱਲੋਂ ਇਸ ਮੁੱਦੇ ਨੂੰ ਹੱਲ ਕਰਨ ਲਈ ਤੁਰੰਤ ਕਾਰਵਾਈ ਕੀਤੀ ਗਈ। ਚੌਵੀ ਘੰਟੇ ਨਿਗਰਾਨੀ ਅਤੇ ਕੂੜਾ ਇਕੱਤਰ ਕਰਨ ਸਮੇਤ ਬਹੁ-ਪੱਖੀ ਰਣਨੀਤੀ ਤਿਆਰ ਕੀਤੀ ਗਈ। ਜਿਥੇ ਕੂੜਾ ਇਕੱਠਾ ਕਰਨ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨ ਲਈ ਚਾਰ ਟਰਾਲੀਆਂ ਤਾਇਨਾਤ ਕੀਤੀਆਂ ਗਈਆਂ ਉਥੇ ਐਮਸੀ ਪੁਲਿਸ ਵੱਲੋਂ ਕੂੜਾ ਫੈਲਾਉਣ ਤੋਂ ਰੋਕਣ ਲਈ ਸ਼ਾਮ 6 ਵਜੇ ਤੋਂ ਅੱਧੀ ਰਾਤ ਤੱਕ ਸਫ਼ਾਈ ਵਿਵਸਥਾ ਲਾਗੂ ਕੀਤੀ ਗਈ।ਉਨ੍ਹਾਂ ਕਿਹਾ ਕਿ ਨੰਗਲ ਸ਼ਾਮਾ, ਜਿੱਥੇ ਪਹਿਲਾਂ ਰੋਜ਼ਾਨਾ 20 ਟਨ ਤੋਂ ਵੱਧ ਕੂੜਾ ਇਕੱਤਰ ਹੁੰਦਾ ਸੀ, ਵਿਖੇ ਡੰਪ ਨੂੰ ਹਟਾਉਣਾ ਇਕ ਮਹੱਤਵਪੂਰਨ ਮੀਲ ਪੱਥਰ ਹੈ। ਹੁਣ ਇਸ ਜਗ੍ਹਾ ’ਤੇ ਹਰਿਆਵਲ ਤੋਂ ਇਲਾਵਾ ਕੰਕਰੀਟ ਦੀਆਂ ਟਾਈਲਾਂ ਲਗਾਈਆਂ ਗਈਆਂ ਹਨ, ਜਿਸ ਨਾਲ ਇਸ ਦੀ ਸੁੰਦਰਤਾ ਵਧ ਗਈ ਹੈ। ਉਨ੍ਹਾਂ ਕਿਹਾ ਕਿ ਰਾਮਾਮੰਡੀ ਚੌਕ ਤੋਂ ਨੰਗਲ ਸ਼ਾਮਾ ਤੱਕ ਦਾ ਸਾਰਾ ਹਿੱਸਾ ਹੁਣ ਕੂੜਾ ਰਹਿਤ ਹੈ।ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਨਗਰ ਨਿਗਮ ਦੇ ਸਮਰਪਣ ਅਤੇ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਰਗਰਮ ਪਹੁੰਚ ਸਾਫ਼-ਸੁਥਰੇ, ਹਰੇ-ਭਰੇ ਜਲੰਧਰ ਲਈ ਰਾਹ ਪੱਧਰਾ ਕਰੇਗੀ। ਉਨ੍ਹਾਂ ਨਾਗਰਿਕਾਂ ਨੂੰ ਇਸ ਪਹਿਲ ਦਾ ਸਮਰਥਨ ਕਰਨ ਸਮੇਤ ਕੂੜੇ ਨੂੰ ਵੱਖ-ਵੱਖ ਕਰਨ ਅਤੇ ਕੂੜਾ ਫੈਲਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ।ਰਾਮਾਮੰਡੀ ਰੋਡ ਦੀ ਕਾਇਆਕਲਪ ਸਮੂਹਿਕ ਸਮੂਹਿਕ ਯਤਨਾਂ ਦੀ ਤਾਕਤ ਨੂੰ ਦਰਸਾਉਂਦੀ ਹੈ, ਜੋ ਕਿ ਸਫਾਈ ਲਈ ਯਤਨਸ਼ੀਲ ਹੋਰ ਸ਼ਹਿਰੀ ਖੇਤਰਾਂ ਲਈ ਪ੍ਰੇਰਨਾ ਸਰੋਤ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/