Jaipur ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ‘ਚ ਵਾਧਾ
- – 25 ਲੋਕ 75 ਫੀਸਦੀ ਝੁਲਸੇ
– ਕਈ ਲਾਸ਼ਾਂ ਦੀ ਅਜੇ ਤੱਕ ਨਹੀਂ ਹੋ ਸਕੀ ਪਛਾਣ
ਰਾਜਸਥਾਨ: ਜੈਪੁਰ ‘ਚ ਟੈਂਕਰ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ 14 ਤੱਕ ਪਹੁੰਚ ਗਈ ਹੈ। ਸ਼ੁੱਕਰਵਾਰ ਨੂੰ ਜੈਪੁਰ ਦੇ ਅਜਮੇਰ ਰੋਡ ‘ਤੇ ਹੋਏ ਹਾਦਸੇ ‘ਚ 5 ਲੋਕ ਮੌਕੇ ‘ਤੇ ਹੀ ਜ਼ਿੰਦਾ ਸੜ ਗਏ। ਇਸ ਦੇ ਨਾਲ ਹੀ ਇਲਾਜ ਦੌਰਾਨ 9 ਲੋਕਾਂ ਦੀ ਮੌਤ ਹੋ ਗਈ। ਹਾਦਸੇ ‘ਚ ਝੁਲਸੇ 35 ਲੋਕ ਅਜੇ ਵੀ ਹਸਪਤਾਲ ‘ਚ ਦਾਖਲ ਹਨ। ਇਸ ਹਾਦਸੇ ਵਿੱਚ 25 ਲੋਕ 75 ਫੀਸਦੀ ਝੁਲਸ ਗਏ। ਸਵਾਈ ਮਾਨਸਿੰਘ ਹਸਪਤਾਲ ਪਹੁੰਚੀਆਂ ਕਈ ਲਾਸ਼ਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ
ਦੱਸ ਦਈਏ ਕਿ ਸ਼ੁੱਕਰਵਾਰ ਸਵੇਰੇ ਭਾਰਤ ਪੈਟਰੋਲੀਅਮ ਦਾ ਟੈਂਕਰ ਅਜਮੇਰ ਤੋਂ ਜੈਪੁਰ ਵੱਲ ਆ ਰਿਹਾ ਸੀ। ਕਰੀਬ 5.44 ਮਿੰਟ ‘ਤੇ ਟੈਂਕਰ ਨੇ ਜਦ ਦਿੱਲੀ ਪਬਲਿਕ ਸਕੂਲ ਦੇ ਸਾਹਮਣੇ ਯੂ-ਟਰਨ ਲਿਆ। ਇਸ ਦੌਰਾਨ ਜੈਪੁਰ ਤੋਂ ਅਜਮੇਰ ਜਾ ਰਹੇ ਇਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ।ਹਾਦਸੇ ਕਾਰਨ ਟੈਂਕਰ ਦੀਆਂ 5 ਨੋਜ਼ਲਾਂ ਟੁੱਟ ਗਈਆਂ ਅਤੇ 18 ਟਨ (180 ਕੁਇੰਟਲ) ਗੈਸ ਲੀਕ ਹੋ ਗਈ। ਇਸ ਨਾਲ ਇੰਨਾ ਜ਼ਬਰਦਸਤ ਧਮਾਕਾ ਹੋਇਆ ਕਿ ਪੂਰਾ ਇਲਾਕਾ ਅੱਗ ਦੇ ਗੋਲੇ ‘ਚ ਤਬਦੀਲ ਹੋ ਗਿਆ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/