Iran-Israel ਯੁੱਧ ਦਾ ਭਾਰਤ ਦੀ ਤੇਲ ਸਪਲਾਈ ‘ਤੇ ਪਵੇਗਾ ਅਸਰ?
– ਸੋਨਾ ਚਾਂਦੀ ਵੀ ਹੋ ਜਾਵੇਗਾ ਮਹਿੰਗਾ! ਪੜ੍ਹੋ ਵੱਡੀ ਅਪਡੇਟ
ਨਵੀ ਦਿੱਲੀ, 28 ਫਰਵਰੀ 2026 (ਵਿਸ਼ਵ ਵਾਰਤਾ) – ਈਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਸ਼ੁਰੂ ਹੋਈ ਜੰਗ ਕਾਰਨ ਭਾਰਤ ਦੇ ਤੇਲ, ਵਪਾਰ, ਸ਼ੇਅਰ ਬਾਜ਼ਾਰ ਅਤੇ ਸੋਨੇ-ਚਾਂਦੀ ਦੀਆਂ ਕੀਮਤਾਂ ਪ੍ਰਭਾਵਿਤ ਹੋ ਸਕਦੀਆਂ ਹਨ। ਜੇਕਰ ਦੋਵਾਂ ਦੇਸ਼ਾਂ ਵਿਚਾਲੇ ਜੰਗ ਹੋਰ ਵਧਦੀ ਹੈ, ਤਾਂ ਹੋਰਮੁਜ਼ ਸਟ੍ਰੇਟ (Strait of Hormuz) ਬੰਦ ਹੋ ਸਕਦਾ ਹੈ। ਈਰਾਨ ਅਤੇ ਓਮਾਨ ਦੇ ਵਿਚਕਾਰ ਸਥਿਤ ਹੋਰਮੁਜ਼ ਸਟ੍ਰੇਟ ਦੁਨੀਆ ਦਾ ਸਭ ਤੋਂ ਮਹੱਤਵਪੂਰਨ ਤੇਲ ਮਾਰਗ ਹੈ। ਭਾਰਤ ਆਪਣੀ ਲੋੜ ਦਾ ਜ਼ਿਆਦਾਤਰ ਕੱਚਾ ਤੇਲ ਸਾਊਦੀ ਅਰਬ, ਇਰਾਕ, ਕੁਵੈਤ ਅਤੇ UAE ਵਰਗੇ ਦੇਸ਼ਾਂ ਤੋਂ ਮੰਗਵਾਉਂਦਾ ਹੈ, ਜਿਸ ਦਾ ਵੱਡਾ ਹਿੱਸਾ ਇਸੇ ਰਸਤੇ ਰਾਹੀਂ ਆਉਂਦਾ ਹੈ। ਇਸ ਕਾਰਨ ਭਾਰਤ ਨੂੰ ਹਰ ਮਹੀਨੇ ਹੋਣ ਵਾਲੀ ਤੇਲ ਸਪਲਾਈ ਦਾ ਅੱਧਾ ਹਿੱਸਾ ਖ਼ਤਰੇ ਵਿੱਚ ਪੈ ਜਾਵੇਗਾ।
ਮਾਹਿਰਾਂ ਦਾ ਮੰਨਣਾ ਹੈ ਕਿ ਜੰਗ ਵਧਣ ਨਾਲ ਕੱਚੇ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਸਕਦੀਆਂ ਹਨ। ਤੇਲ ਮਹਿੰਗਾ ਹੋਣ ਨਾਲ ਮਹਿੰਗਾਈ ਵਧ ਸਕਦੀ ਹੈ ਅਤੇ ਇਸ ਦਾ ਸਿੱਧਾ ਅਸਰ ਸ਼ੇਅਰ ਬਾਜ਼ਾਰ ‘ਤੇ ਵੀ ਪਵੇਗਾ। ਮਾਹਿਰਾਂ ਅਨੁਸਾਰ ਅਜਿਹੇ ਸਮੇਂ ਵਿੱਚ ਲੋਕ ਸੋਨਾ ਅਤੇ ਚਾਂਦੀ ਖਰੀਦਣਾ ਸੁਰੱਖਿਅਤ ਮੰਨਦੇ ਹਨ। ਇਸ ਲਈ ਇਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























