IPS ਅਸ਼ਵਨੀ ਗੋਟਿਆਲ ਦੀ ਕੇਂਦਰੀ ਪੁਰਸਕਾਰ ਲਈ ਚੋਣ
ਚੰਡੀਗੜ੍ਹ, 2ਨਵੰਬਰ(ਵਿਸ਼ਵ ਵਾਰਤਾ) ਖੰਨਾ ਦੇ SSP ਅਸ਼ਵਨੀ ਗੋਟਿਆਲ ਦੀ ਕੇਂਦਰੀ ਗ੍ਰਹਿ ਮੰਤਰੀ ਦਕਸ਼ਤਾ ਪਦਕ ਲਈ ਚੋਣ ਕੀਤੀ ਗਈ ਹੈ। ਇਸ ਤੋਂ ਪਹਿਲਾਂ ਉਹ ਬਟਾਲਾ ਦੇ ਐਸ.ਐਸ.ਪੀ ਵੀ ਰਹਿ ਚੁੱਕੇ ਹਨ। ਜ਼ਿਕਰਯੋਗ ਹੈ ਕਿ ਅਸ਼ਵਨੀ ਗੋਟਿਆਲ ਦੀ ਗਿਣਤੀ ਦੇਸ਼ ਦੇ ਨਾਮੀ IPS ਅਫ਼ਸਰਾਂ ਵਿੱਚ ਹੁੰਦੀ ਹੈ। ਅਸ਼ਵਨੀ ਗੋਟਿਆਲ ਕਰਨਾਟਕ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਬੀਐੱਸਐੱਨਐੱਲ ’ਚ ਨੌਕਰੀ ਕਰਦੇ ਸਨ। ਗੋਟਿਆਲ ਨੇ ਇੰਜੀਨੀਅਰਿੰਗ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਤਿੰਨ ਸਾਲ ਇੱਕ ਮਲਟੀਨੈਸ਼ਨਲ ਕੰਪਨੀ ’ਚ ਇੰਟਰਨਸ਼ਿਪ ਕੀਤੀ ਪਰ ਉਨ੍ਹਾਂ ਦੇ ਪਿਤਾ ਦੀ ਚਾਹਤ ਸੀ ਕਿ ਉਨ੍ਹਾਂ ਦੀ ਬੇਟੀ ਆਈਪੀਐੱਸ ਅਫ਼ਸਰ ਬਣੇ। ਅਸ਼ਵਨੀ ਨੇ ਆਪਣੇ ਪਿਤਾ ਦੇ ਸੁਪਨੇ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕੀਤੀ। ਉਨ੍ਹਾਂ ਨੇ 2015 ’ਚ ਆਈਪੀਐਸ ਦੀ ਪ੍ਰੀਖਿਆ ਪਾਸ ਕੀਤੀ। ਉਹ 2016 ਬੈਚ ’ਚ ਪੰਜਾਬ ਕੇਡਰ ’ਚ ਸ਼ਾਮਲ ਹੋਏ।
ਦੱਸਣਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਵਿਸ਼ੇਸ਼ ਆਪ੍ਰੇਸ਼ਨ, ਜਾਂਚ ਤੇ ਫੋਰੈਂਸਿਕ ਵਿਗਿਆਨ ਦੇ ਖੇਤਰ ‘ਚ ਸਾਲ 2024 ਲਈ 463 ਪੁਲਿਸ ਅਫ਼ਸਰਾਂ ਦੀ ਚੋਣ ਇਸ ਸਨਮਾਨ ਲਈ ਕੀਤੀ ਗਈ ਹੈ।