IPL mini Auction: ਪ੍ਰਸ਼ਾਂਤ ਵੀਰ ਨੂੰ ਮਿਲੇ ਬੇਸ ਪ੍ਰਾਈਸ ਤੋਂ 47 ਗੁਣਾ ਜ਼ਿਆਦਾ
– ਜਾਣੋ ਕਿਹੜੀ ਟੀਮ ਨੇ ਖਰੀਦਿਆ?
ਨਵੀ ਦਿੱਲੀ, 16 ਦਸੰਬਰ 2025 (ਵਿਸ਼ਵ ਵਾਰਤਾ): ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2026 ਲਈ ਅੱਜ ਅਬੂ ਧਾਬੀ ਦੇ ਏਤਿਹਾਦ ਅਰੇਨਾ ਵਿਖੇ ਮਿੰਨੀ ਨਿਲਾਮੀ ਹੋ ਰਹੀ ਹੈ। ਇਸ ਨਿਲਾਮੀ ਵਿੱਚ ਭਾਰਤ ਅਤੇ ਵਿਦੇਸ਼ਾਂ ਦੇ ਕਈ ਖਿਡਾਰੀਆਂ ‘ਤੇ ਬੋਲੀ ਲਗਾਈ ਜਾ ਰਹੀ ਹੈ। ਕੇਕੇਆਰ ਨੇ ਕੈਮਰਨ ਗ੍ਰੀਨ ਨੂੰ ₹25.20 ਕਰੋੜ ਦੀ ਬੋਲੀ ਨਾਲ ਆਪਣੀ ਟੀਮ ਵਿੱਚ ਸ਼ਾਮਲ ਕੀਤਾ, ਜਿਸ ਨਾਲ ਉਹ ਨਿਲਾਮੀ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਵਿਦੇਸ਼ੀ ਖਿਡਾਰੀ ਬਣ ਗਿਆ।

ਇਸ ਦੇ ਨਾਲ ਹੀ 20 ਸਾਲਾਂ ਪ੍ਰਸ਼ਾਂਤ ਵੀਰ 14.20 ਕਰੋੜ ਵਿੱਚ ਵਿਕੇ ਹਨ। ਆਈਪੀਐਲ 2026 ਦੀ ਮਿੰਨੀ ਨਿਲਾਮੀ ਵਿੱਚ ਕਈ ਟੀਮਾਂ ਨੇ ਅਨਕੈਪਡ ਖਿਡਾਰੀ ਪ੍ਰਸ਼ਾਂਤ ਵੀਰ ਨੂੰ ਖਰੀਦਣ ਲਈ ਵੱਡੀਆਂ ਬੋਲੀਆਂ ਲਗਾਈਆਂ। ਉੱਤਰ ਪ੍ਰਦੇਸ਼ ਦੇ ਪ੍ਰਸ਼ਾਂਤ ਨੂੰ ਸੀਐਸਕੇ ਨੇ ਉਸਦੀ ਮੂਲ ਕੀਮਤ ₹30 ਲੱਖ ਤੋਂ 47 ਗੁਣਾ ਵੱਧ ਵਿੱਚ ਖਰੀਦਿਆ। ਇਸ ਦੌਰਾਨ ਦਿੱਲੀ ਕੈਪੀਟਲਜ਼ ਨੇ ਆਕਿਬ ਨਬੀ ਡਾਰ ਨੂੰ ₹8.40 ਕਰੋੜ ਵਿੱਚ ਖਰੀਦਿਆ। ਵੈਂਕਟੇਸ਼ ਅਈਅਰ ਨੂੰ ਆਰਸੀਬੀ ਨੇ 7 ਕਰੋੜ ਰੁਪਏ ਵਿੱਚ ਖਰੀਦਿਆ, ਜਦੋਂ ਕਿ ਰਵੀ ਬਿਸ਼ਨੋਈ ਨੂੰ ਰਾਜਸਥਾਨ ਰਾਇਲਜ਼ ਨੇ 7.20 ਕਰੋੜ ਰੁਪਏ ਵਿੱਚ ਖਰੀਦਿਆ ਹੈ। ਦੱਸ ਦਈਏ ਕਿ ਆਈਪੀਐਲ ਇਤਿਹਾਸ ‘ਚ ਹੁਣ ਤਕ ਸਭ ਤੋਂ ਮਹਿੰਗੀ ਬੋਲੀ ਰਿਸ਼ਭ ਪੰਤ ‘ਤੇ ਲੱਗੀ ਸੀ। ਉਸਨੂੰ ਲਖਨਊ ਨੇ 27 ਕਰੋੜ ਰੁਪਏ ਵਿੱਚ ਖਰੀਦਿਆ ਗਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























