IPL ਨਿਲਾਮੀ: ਪੰਜਾਬ ਨੇ 8 ਕਰੋੜ ਵਿੱਚ ਚਾਰ ਖਿਡਾਰੀ ਖਰੀਦੇ
ਚੰਡੀਗੜ੍ਹ, 17 ਦਸੰਬਰ 2025 (ਵਿਸ਼ਵ ਵਾਰਤਾ)- ਆਈਪੀਐਲ (IPL) ਦੇ 19ਵੇਂ ਸੀਜ਼ਨ ਲਈ ਮਿੰਨੀ ਨਿਲਾਮੀ ਯੂਏਈ ਦੇ ਅਬੂ ਧਾਬੀ ਵਿੱਚ ਹੋਈ। ਸੱਤ ਘੰਟੇ ਚੱਲੀ ਨਿਲਾਮੀ ਵਿੱਚ 77 ਖਿਡਾਰੀ ਵੇਚੇ ਗਏ, ਜਿਨ੍ਹਾਂ ਵਿੱਚ 29 ਵਿਦੇਸ਼ੀ ਖਿਡਾਰੀ ਅਤੇ ਬਾਕੀ ਭਾਰਤ ਦੇ ਸਨ। ਖਿਡਾਰੀਆਂ ‘ਤੇ ₹215.45 ਕਰੋੜ ਖਰਚ ਕੀਤੇ ਗਏ। ਕੋਲਕਾਤਾ ਨੇ ਸਿਰਫ਼ ਦੋ ਖਿਡਾਰੀਆਂ ‘ਤੇ ₹43.20 ਕਰੋੜ ਖਰਚ ਕੀਤੇ, ਜਦੋਂ ਕਿ ਚੇਨਈ ਨੇ ਦੋ ਅਨਕੈਪਡ ਬੱਲੇਬਾਜ਼ਾਂ ਨੂੰ ₹28.40 ਕਰੋੜ ਵਿੱਚ ਖਰੀਦਿਆ।

ਉੱਥੇ ਹੀ ਪਿਛਲੇ ਸਾਲ ਦੀ ਉਪ ਜੇਤੂ, ਪੀਬੀਕੇਐਸ (ਪੰਜਾਬ) ₹11.50 ਕਰੋੜ ਦੇ ਪੈਸਿਆਂ ਨਾਲ ਨਿਲਾਮੀ ਵਿੱਚ ਸ਼ਾਮਲ ਹੋਈ, ਪਰ ਪਹਿਲੇ 10 ਦੌਰਾਂ ਵਿੱਚ ਕਿਸੇ ਵੀ ਖਿਡਾਰੀ ‘ਤੇ ਬੋਲੀ ਨਹੀਂ ਲਗਾਈ। ਟੀਮ ਨੇ 21 ਖਿਡਾਰੀਆਂ ਨੂੰ ਬਰਕਰਾਰ ਰੱਖਿਆ ਸੀ, ਜਿਸ ਨਾਲ ਸਿਰਫ਼ ਚਾਰ ਖਿਡਾਰੀ ਬਾਕੀ ਸਨ। ਉਨ੍ਹਾਂ ਨੇ ਆਸਟ੍ਰੇਲੀਆ ਦੇ ਕੂਪਰ ਕੌਨੋਲੀ (3 ਕਰੋੜ) ਨੂੰ ਖਰੀਦ ਕੇ ਆਪਣਾ ਖਾਤਾ ਖੋਲ੍ਹਿਆ।
ਇਸ ਤੋਂ ਬਿਨਾ ਟੀਮ ਨੇ ਬੇਨ ਦੁਆਰਸ਼ੀਸ (₹4.40 ਕਰੋੜ) ਨੂੰ ਖਰੀਦਿਆ। ਬੇਨ ਦੀ ਬੇਸ ਪ੍ਰਾਈਸ ₹1 ਕਰੋੜ ਸੀ, ਜੋ ਗੁਜਰਾਤ ਟਾਈਟਨਸ (GT) ਨਾਲ ਬੋਲੀ ਵਿੱਚ ₹4.4 ਕਰੋੜ ਤੱਕ ਪਹੁੰਚ ਗਈ। ਗੇਂਦਬਾਜ਼ ਵਿਸ਼ਾਲ ਨਿਸ਼ਾਦ ਅਤੇ ਪ੍ਰਵੀਨ ਦੂਬੇ ਨੂੰ ਟੀਮ ਨੇ ₹30 ਲੱਖ ਦੇ ਬੇਸ ਪ੍ਰਾਈਸ ‘ਤੇ ਖਰੀਦਿਆ। ਪ੍ਰਵੀਨ ਨੂੰ ਪੰਜਾਬ ਨੇ ਹੀ ਰਿਲੀਜ਼ ਕੀਤਾ ਸੀ। IPL ਟੀਮ ਦਾ 25 ਖਿਡਾਰੀਆਂ ਦਾ ਕੋਟਾ ਹੁਣ ਪੂਰਾ ਹੋ ਗਿਆ ਹੈ ਅਤੇ ਟੀਮ ਕੋਲ ਸਾਢੇ 3 ਕਰੋੜ ਬਾਕੀ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























