IPL Auction Day 2: ਕਈ ਵੱਡੇ ਖਿਡਾਰੀ ਰਹੇ Unsold, ਦੇਖੋ ਲਿਸਟ
ਨਵੀ ਦਿੱਲੀ,25 ਨਵੰਬਰ :ਸਾਊਦੀ ਅਰਬ ਦੇ ਜੇਦਾਹ ‘ਚ ਆਈਪੀਐਲ 2025 (IPL Auction Day 2) ਲਈ ਇੱਕ ਮੈਗਾ ਨਿਲਾਮੀ ਦਾ ਆਯੋਜਨ ਕੀਤਾ ਗਿਆ ਹੈ। ਇਸ ਨਿਲਾਮੀ ਦਾ ਅੱਜ ਦੂਜਾ ਦਿਨ ਹੈ। ਨਿਲਾਮੀ ਦੇ ਪਹਿਲੇ ਦਿਨ ਸਾਰੀਆਂ 10 ਟੀਮਾਂ ਨੇ ਮਿਲ ਕੇ ਕੁੱਲ 72 ਖਿਡਾਰੀਆਂ ਨੂੰ ਖਰੀਦਿਆ। ਜਿਸ ਵਿੱਚ 24 ਵਿਦੇਸ਼ੀ ਖਿਡਾਰੀ ਵੀ ਸ਼ਾਮਲ ਸਨ। ਰਿਸ਼ਭ ਪੰਤ ਅਤੇ ਸ਼੍ਰੇਅਸ ਅਈਅਰ 2 ਸਭ ਤੋਂ ਮਹਿੰਗੇ ਖਿਡਾਰੀ ਰਹੇ। ਪੰਤ ਨੂੰ ਲਖਨਊ ਨੇ 27 ਕਰੋੜ ਰੁਪਏ ‘ਚ ਅਤੇ ਸ਼੍ਰੇਅਸ ਨੂੰ ਪੰਜਾਬ ਨੇ 26.75 ਕਰੋੜ ‘ਚ ਖਰੀਦਿਆ।
ਆਈਪੀਐਲ ਦੀ ਮੈਗਾ ਨਿਲਾਮੀ ਦੇ ਦੂਜੇ ਦਿਨ ਅੱਜ ਸਭ ਤੋਂ ਵੱਡੀ ਬੋਲੀ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ‘ਤੇ ਲਗਾਈ ਗਈ। ਉਸ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 10.75 ਕਰੋੜ ਰੁਪਏ ‘ਚ ਖਰੀਦਿਆ। ਅੱਜ 10 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਵਾਲੇ ਪਹਿਲੇ ਖਿਡਾਰੀ ਵੀ ਭੁਵਨੇਸ਼ਵਰ ਹੀ ਹਨ।
ਦੀਪਕ ਚਾਹਰ ਨੂੰ ਮੁੰਬਈ ਇੰਡੀਅਨਜ਼ ਦੀ ਟੀਮ ਨੇ 9.25 ਕਰੋੜ ਰੁਪਏ ‘ਚ ਖਰੀਦਿਆ
ਮੁੰਬਈ ਨੇ ਵਿਲ ਜੈਕਸ ਨੂੰ 5.25 ਕਰੋੜ ਰੁਪਏ ‘ਚ ਖਰੀਦਿਆ
ਭਾਰਤ ਦੇ ਆਕਾਸ਼ ਦੀਪ ਨੂੰ 8 ਕਰੋੜ ਰੁਪਏ ‘ਚ ਲਖਨਊ ਸੁਪਰ ਜਾਇੰਟਸ ਨੇ ਖਰੀਦਿਆ
ਗੁਜਰਾਤ ਟਾਈਟਨਸ ਨੇ ਵਾਸ਼ਿੰਗਟਨ ਸੁੰਦਰ ਨੂੰ 3.2 ਕਰੋੜ ਰੁਪਏ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ।
ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸਪੈਂਸਰ ਜਾਨਸਨ ਨੂੰ ਕੋਲਕਾਤਾ ਨੇ 2.80 ਕਰੋੜ ਰੁਪਏ ਵਿੱਚ ਖਰੀਦਿਆ।
ਗੁਜਰਾਤ ਨੇ ਸਾਈ ਕਿਸ਼ੋਰ ਨੂੰ ਆਰਟੀਐਮ ਕਾਰਡ ਦੀ ਵਰਤੋਂ ਕਰਕੇ 2 ਕਰੋੜ ਰੁਪਏ ਵਿੱਚ ਖਰੀਦਿਆ। ਉਸ ਦੀ ਮੂਲ ਕੀਮਤ 75 ਲੱਖ ਰੁਪਏ ਸੀ।
ਅਜ਼ਮਤੁੱਲਾ ਉਮਰਜ਼ਈ ਨੂੰ ਪੰਜਾਬ ਨੇ 2.40 ਕਰੋੜ ਰੁਪਏ ਵਿੱਚ ਖਰੀਦਿਆ। ਉਸ ਦੀ ਬੇਸ ਪ੍ਰਾਈਸ 1.50 ਕਰੋੜ ਰੁਪਏ ਸੀ।
ਆਸਟ੍ਰੇਲੀਆਈ ਆਲਰਾਊਂਡਰ ਟਿਮ ਡੇਵਿਡ ਨੂੰ ਬੈਂਗਲੁਰੂ ਨੇ 3 ਕਰੋੜ ਰੁਪਏ ‘ਚ ਖਰੀਦਿਆ।
ਰਾਜਸਥਾਨ ਰਾਇਲਜ਼ ਦੀ ਟੀਮ ਨੇ ਨਿਤੀਸ਼ ਰਾਣਾ ਨੂੰ ਖਰੀਦਿਆ ਹੈ। ਉਸ ਨੂੰ 4.2 ਕਰੋੜ ‘ਚ ਖਰੀਦਿਆ ਗਿਆ ਹੈ।
ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਨੇ ਕਰੁਣਾਲ ਪੰਡਯਾ ਨੂੰ 5.75 ਕਰੋੜ ਰੁਪਏ ਵਿੱਚ ਖਰੀਦਿਆ।
ਗੁਜਰਾਤ ਟਾਈਟਨਸ ਨੇ ਵਾਸ਼ਿੰਗਟਨ ਸੁੰਦਰ ਨੂੰ 3.2 ਕਰੋੜ ਰੁਪਏ ‘ਚ ਆਪਣੀ ਟੀਮ ‘ਚ ਸ਼ਾਮਲ ਕੀਤਾ ਹੈ। ਵਾਸ਼ਿੰਗਟਨ ਪਿਛਲੇ ਸੀਜ਼ਨ ‘ਚ ਸਨਰਾਈਜ਼ਰਸ ਹੈਦਰਾਬਾਦ ਦਾ ਹਿੱਸਾ ਸੀ।
ਦਿੱਲੀ ਕੈਪੀਟਲਸ ਦੀ ਟੀਮ ਨੇ ਦੱਖਣੀ ਅਫਰੀਕਾ ਦੇ ਫਾਫ ਡੂ ਪਲੇਸਿਸ ਨੂੰ ਖਰੀਦਿਆ ਹੈ। ਫਾਫ ਡੂ ਪਲੇਸਿਸ ਆਈਪੀਐਲ 2024 ਵਿੱਚ ਆਰਸੀਬੀ ਦੇ ਕਪਤਾਨ ਸਨ। ਉਸ ਨੂੰ 2 ਕਰੋੜ ‘ਚ ਖਰੀਦਿਆ ਗਿਆ।
Unsold ਖਿਡਾਰੀ-
ਆਈਪੀਐਲ 2025 ਦੀ ਨਿਲਾਮੀ ਵਿੱਚ ਦੱਖਣੀ ਅਫਰੀਕਾ ਦੇ ਕੇਸ਼ਵ ਮਹਾਰਾਜ ਅਣਵਿਕੇ ਰਹੇ। ਕਿਸੇ ਵੀ ਟੀਮ ਨੇ ਕੇਸ਼ਵ ਮਹਾਰਾਜ ਨੂੰ ਆਪਣੀ ਟੀਮ ਵਿੱਚ ਸ਼ਾਮਲ ਨਹੀਂ ਕੀਤਾ।
ਉਮਰਾਨ ਮਲਿਕ ਅਤੇ ਮੁਸਤਫਿਜ਼ੁਰ ਰਹਿਮਾਨ ਆਈਪੀਐਲ 2025 ਲਈ ਕਰਵਾਈ ਗਈ ਨਿਲਾਮੀ ਵਿੱਚ ਅਣਵਿਕੇ ਰਹੇ। ਉਮਰਾਨ ਸਨਰਾਈਜ਼ਰਸ ਹੈਦਰਾਬਾਦ ਦਾ ਹਿੱਸਾ ਸਨ ਅਤੇ ਮੁਸਤਫਿਜ਼ੁਰ ਰਹਿਮਾਨ ਪਿਛਲੇ ਸੀਜ਼ਨ ਵਿੱਚ ਚੇਨਈ ਸੁਪਰ ਕਿੰਗਜ਼ ਦਾ ਹਿੱਸਾ ਸੀ।
ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਅਜਿੰਕਿਆ ਰਹਾਣੇ ਆਈਪੀਐਲ 2025 ਦੀ ਨਿਲਾਮੀ ਵਿੱਚ ਅਣਵਿਕੇ ਰਹੇ। ਉਹ ਪਿਛਲੇ ਸੀਜ਼ਨ ਵਿੱਚ ਸੀਐਸਕੇ ਟੀਮ ਦਾ ਹਿੱਸਾ ਸੀ।
ਮਯੰਕ ਅਗਰਵਾਲ ਅਤੇ ਪ੍ਰਿਥਵੀ ਸ਼ਾਅ ਵੀ ਅਨਸੋਲਡ ਰਹੇ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/