IPL 2025 : ਪੰਜਾਬ ਕਿੰਗਜ਼ ਨੇ ਗੁਜਰਾਤ ਟਾਈਟਨਸ ਨੂੰ 11ਦੌੜਾਂ ਨਾਲ ਹਰਾਇਆ
ਸ਼੍ਰੇਅਸ ਅਈਅਰ ਨੇ ਖੇਡੀ 97 ਦੌੜਾਂ ਦੀ ਸ਼ਾਨਦਾਰ ਪਾਰੀ
ਚੰਡੀਗੜ੍ਹ, 26ਮਾਰਚ(ਵਿਸ਼ਵ ਵਾਰਤਾ) IPL 2025 : : ਇੰਡੀਅਨ ਪ੍ਰੀਮੀਅਰ ਲੀਗ (IPL) ਸੀਜ਼ਨ 18 ਦੇ 5ਵੇਂ ਮੈਚ ਵਿੱਚ ਪੰਜਾਬ ਕਿੰਗਜ਼ ਨੇ ਗੁਜਰਾਤ ਟਾਈਟਨਸ (ਜੀਟੀ) ਨੂੰ 11 ਦੌੜਾਂ ਨਾਲ ਹਰਾਇਆ। ਬੀਤੀ ਸ਼ਾਮ (ਮੰਗਲਵਾਰ ਨੂੰ) ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਗੁਜਰਾਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪੰਜਾਬ ਨੇ 20 ਓਵਰਾਂ ਵਿੱਚ 5 ਵਿਕਟਾਂ ਗੁਆ ਕੇ 243 ਦੌੜਾਂ ਬਣਾਈਆਂ। ਜਿਸ ਤੋਂ ਬਾਅਦ ਗੁਜਰਾਤ ਨੂੰ 20 ਓਵਰਾਂ ਵਿੱਚ 5 ਵਿਕਟਾਂ ‘ਤੇ ਸਿਰਫ 232 ਦੌੜਾਂ ਹੀ ਬਣਾ ਸਕੀ।
ਪੰਜਾਬ ਲਈ ਸ਼੍ਰੇਅਸ ਨੇ 97 ਦੌੜਾਂ ਬਣਾਈਆਂ, ਉਨ੍ਹਾਂ ਦੇ ਨਾਲ ਸ਼ਸ਼ਾਂਕ ਸਿੰਘ ਨੇ 44 ਅਤੇ ਪ੍ਰਿਯਾਂਸ਼ ਆਰੀਆ ਨੇ 47 ਦੌੜਾਂ ਬਣਾਈਆਂ। ਗੁਜਰਾਤ ਵੱਲੋਂ ਸਾਈਂ ਕਿਸ਼ੋਰ ਨੇ 3 ਵਿਕਟਾਂ ਲਈਆਂ। ਸਾਈ ਸੁਦਰਸ਼ਨ ਨੇ 74, ਜੋਸ ਬਟਲਰ ਨੇ 54, ਸ਼ੇਰਫਾਨ ਰਦਰਫੋਰਡ ਨੇ 46 ਅਤੇ ਕਪਤਾਨ ਸ਼ੁਭਮਨ ਗਿੱਲ ਨੇ 33 ਦੌੜਾਂ ਬਣਾਈਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/