IPL 2025 : ਅੱਜ ਦਾ ਮੁਕਾਬਲਾ ਲਖਨਊ ਸੁਪਰਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ
ਚੰਡੀਗੜ੍ਹ, 4ਅਪ੍ਰੈਲ(ਵਿਸ਼ਵ ਵਾਰਤਾ) IPL 2025 : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2025 ਦਾ 16ਵਾ ਮੈਚ ਅੱਜ ਲਖਨਊ ਸੁਪਰਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਲਖਨਊ ਦੇ ਘਰੇਲੂ ਮੈਦਾਨ ਅਟਲ ਬਿਹਾਰੀ ਵਾਜਪਾਈ, ਏਕਾਨਾ ਸਟੇਡੀਅਮ ਵਿੱਚ ਸ਼ਾਮ 7:30 ਵਜੇ ਖੇਡਿਆ ਜਾਵੇਗਾ, ਜਦਕਿ ਮੈਚ ਲਈ ਟਾਸ ਸ਼ਾਮ 7:00 ਵਜੇ ਹੋਵੇਗੀ।
ਜ਼ਿਕਰਯੋਗ ਹੈ ਕਿ IPL ਦੇ ਚੱਲ ਰਹੇ ਸੀਜ਼ਨ 18 ਵਿੱਚ ਲਖਨਊ ਸੁਪਰਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਇਹ ਪਹਿਲਾ ਮੈਚ ਹੋਵੇਗਾ। ਜਦਕਿ ਇਸ ਇਸ ਸੀਜ਼ਨ ਵਿੱਚ ਦੋਵਾਂ ਟੀਮਾਂ ਦਾ ਇਹ ਚੌਥਾ ਮੈਚ ਹੋਵੇਗਾ। ਦੱਸ ਦਈਏ ਕਿ ਲਖਨਊ ਨੂੰ ਤਿੰਨ ਮੈਚਾਂ ਵਿੱਚੋਂ 1 ਵਿੱਚ ਜਿੱਤ ਤੇ 2 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਇਲਾਵਾ ਮੁੰਬਈ ਨੇ ਵੀ ਇੱਕ ਮੈਚ ਜਿੱਤਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/