IPL 2025 : ਰਾਇਲ ਚੈਲੇਂਜਰਜ਼ ਬੰਗਲੌਰ ਨੇ ਸੀਜ਼ਨ ‘ਚ ਲਗਾਤਾਰ ਦੂਜੀ ਜਿੱਤ ਕੀਤੀ ਦਰਜ ; ਚੇਨਈ ਨੂੰ 50 ਦੌੜਾਂ ਨਾਲ ਹਰਾਇਆ
ਚੰਡੀਗੜ੍ਹ, 29ਮਾਰਚ(ਵਿਸ਼ਵ ਵਾਰਤਾ) IPL 2025 :: ਇੰਡੀਅਨ ਪ੍ਰੀਮੀਅਰ ਲੀਗ (IPL) 2025 ਦਾ 8ਵਾਂ ਮੈਚ ਬੀਤੀ ਸ਼ਾਮ ਨੂੰ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਾਲੇ ਖੇਡਿਆ ਗਿਆ। RCB ਨੇ ਆਈਪੀਐਲ-2025 ਵਿੱਚ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਰਾਇਲ ਚੈਲੇਂਜਰਜ਼ ਬੰਗਲੌਰ ਨੇ ਸ਼ੁੱਕਰਵਾਰ ਨੂੰ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਚੇਨਈ ਸੁਪਰ ਕਿੰਗਜ਼ ਨੂੰ ਉਸਦੇ ਘਰੇਲੂ ਮੈਦਾਨ ‘ਤੇ 50 ਦੌੜਾਂ ਨਾਲ ਹਰਾਇਆ। ਚੇਪੌਕ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ ਆਰਸੀਬੀ ਨੇ 196 ਦੌੜਾਂ ਬਣਾਈਆਂ।
197 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਚੇਨਈ 20 ਓਵਰਾਂ ਵਿੱਚ 8 ਵਿਕਟਾਂ ‘ਤੇ ਸਿਰਫ਼ 146 ਦੌੜਾਂ ਹੀ ਬਣਾ ਸਕੀ। ਸਾਬਕਾ ਕਪਤਾਨ ਐਮਐਸ ਧੋਨੀ 16 ਗੇਂਦਾਂ ‘ਤੇ 30 ਦੌੜਾਂ ਬਣਾ ਕੇ ਅਜੇਤੂ ਰਹੇ। ਉਹਨਾਂ ਨੇ 3 ਚੌਕੇ ਅਤੇ ਦੋ ਛੱਕੇ ਮਾਰੇ। ਰਚਿਨ ਰਵਿੰਦਰ ਨੇ ਸਭ ਤੋਂ ਵੱਧ 41 ਦੌੜਾਂ ਬਣਾਈਆਂ ਜਦੋਂ ਕਿ ਰਵਿੰਦਰ ਜਡੇਜਾ ਨੇ 25 ਦੌੜਾਂ ਬਣਾਈਆਂ।
ਰਾਇਲ ਚੈਲੇਂਜਰਜ਼ ਬੰਗਲੌਰ ਦੇ ਕਪਤਾਨ ਰਜਤ ਪਾਟੀਦਾਰ ਨੇ ਅਰਧ ਸੈਂਕੜਾ ਮਾਰਿਆ, ਉਸਨੇ 51 ਦੌੜਾਂ ਬਣਾਈਆਂ। ਫਿਲ ਸਾਲਟ ਨੇ 32 , ਵਿਰਾਟ ਕੋਹਲੀ 31 ਦੌੜਾਂ ਅਤੇ ਦੇਵਦੱਤ ਪਡੀਕਲ 27 ਦੌੜਾਂ ਬਣਾ ਕੇ ਆਊਟ ਹੋ ਗਏ। ਚੇਨਈ ਲਈ ਨੂਰ ਅਹਿਮਦ ਨੇ 3 ਅਤੇ ਮਾਥਿਸ਼ ਪਥੀਰਾਨਾ ਨੇ 2 ਵਿਕਟਾਂ ਲਈਆਂ। ਰਵੀਚੰਦਰਨ ਅਸ਼ਵਿਨ ਅਤੇ ਖਲੀਲ ਅਹਿਮਦ ਨੂੰ 1-1 ਵਿਕਟ ਮਿਲੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/