IPL 2025 : ਇਸ ਸੀਜ਼ਨ ‘ਚ ਗੁਜਰਾਤ ਦੀ ਲਗਾਤਾਰ ਦੂਜੀ ਜਿੱਤ ; ਬੰਗਲੌਰ ਨੂੰ 8 ਵਿਕਟਾਂ ਨਾਲ ਹਰਾਇਆ
ਚੰਡੀਗੜ੍ਹ, 3ਅਪ੍ਰੈਲ(ਵਿਸ਼ਵ ਵਾਰਤਾ) IPL 2025 : Indian Premier League 2025 ਦਾ 14ਵਾਂ ਮੈਚ ਬੁੱਧਵਾਰ ਨੂੰ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਅਤੇ ਗੁਜਰਾਤ ਟਾਈਟਨਜ਼ (ਜੀਟੀ) ਵਿਚਕਾਰ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਗਿਆ, ਜਿੱਥੇ ਗੁਜਰਾਤ ਟਾਈਟਨਸ (GT) ਨੇ IPL 2025 ਵਿੱਚ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਟੀਮ ਨੇ ਰਾਇਲ ਚੈਲੇਂਜਰਜ਼ ਬੰਗਲੌਰ (RCB) ਨੂੰ 8 ਵਿਕਟਾਂ ਨਾਲ ਹਰਾਇਆ।
ਬੰਗਲੌਰ ਨੇ 8 ਵਿਕਟਾਂ ਦੇ ਨੁਕਸਾਨ ‘ਤੇ 169 ਦੌੜਾਂ ਬਣਾਈਆਂ। ਜਿਸ ਤੋਂ ਬਾਅਦ ਗੁਜਰਾਤ ਟਾਈਟਨਜ਼ ਨੇ 170 ਦੌੜਾਂ ਦਾ ਟੀਚਾ 17.5 ਓਵਰਾਂ ਵਿੱਚ 2 ਵਿਕਟਾਂ ‘ਤੇ ਪ੍ਰਾਪਤ ਕਰ ਲਿਆ ਗਿਆ।
ਜੋਸ ਬਟਲਰ ਨੇ 39 ਗੇਂਦਾਂ ‘ਤੇ ਅਜੇਤੂ 73 ਦੌੜਾਂ ਅਤੇ ਸ਼ੇਰਫਾਨ ਰਦਰਫੋਰਡ ਨੇ 18 ਗੇਂਦਾਂ ‘ਤੇ ਅਜੇਤੂ 30 ਦੌੜਾਂ ਬਣਾਈਆਂ। ਮੁਹੰਮਦ ਸਿਰਾਜ ਨੇ ਟੀਮ ਲਈ 3 ਵਿਕਟਾਂ ਲਈਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/