IPL 2024 : ਕੁਆਲੀਫਾਇਰ-2 ‘ਚ ਪਹੁੰਚੀ ਰਾਜਸਥਾਨ ਰਾਇਲਜ਼ ਦੀ ਟੀਮ
ਚੰਡੀਗੜ੍ਹ, 23ਮਈ(ਵਿਸ਼ਵ ਵਾਰਤਾ) ਰਾਜਸਥਾਨ ਰਾਇਲਜ਼ ਨੇ IPL ਐਲੀਮੀਨੇਟਰ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 4 ਵਿਕਟਾਂ ਨਾਲ ਹਰਾ ਕੇ ਕੁਆਲੀਫਾਇਰ-2 ਵਿਚ ਥਾਂ ਬਣਾ ਲਈ ਹੈ। ਰਾਜਸਥਾਨ ਹੁਣ 24 ਮਈ ਨੂੰ ਕੁਆਲੀਫਾਇਰ-2 ਵਿਚ ਸਨਰਾਈਜ਼ਰਸ ਹੈਦਰਾਬਾਦ ਨਾਲ ਭਿੜੇਗੀ, ਇਹ ਮੈਚ ਚੇਨਈ ਵਿਚ ਹੋਵੇਗਾ। ਕੁਆਲੀਫਾਇਰ-2 ਵਿਚ ਜੋ ਵੀ ਟੀਮ ਜਿੱਤੇਗੀ ਉਸ ਨੂੰ ਫਾਈਨਲ ਵਿਚ ਕੋਲਕਾਤਾ ਨਾਈਟ ਰਾਈਡਰਜ਼ ਦਾ ਸਾਹਮਣਾ ਕਰਨਾ ਪਵੇਗਾ। ਅਹਿਮਦਾਬਾਦ ਵਿਚ ਰਾਜਸਥਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੈਂਗਲੁਰੂ ਨੇ 20 ਓਵਰਾਂ ‘ਚ 8 ਵਿਕਟਾਂ ‘ਤੇ 172 ਦੌੜਾਂ ਬਣਾਈਆਂ। ਰਾਜਸਥਾਨ ਨੇ 19 ਓਵਰਾਂ ‘ਚ 6 ਵਿਕਟਾਂ ‘ਤੇ ਟੀਚਾ ਹਾਸਲ ਕਰ ਲਿਆ।