IPL ਵਿੱਚ ਅੱਜ ਦੂਜਾ ਮੁਕਾਬਲਾ ਲਖਨਊ ਸੁਪਰਜਾਇੰਟਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ
ਚੰਡੀਗੜ੍ਹ, 5 ਮਈ(ਵਿਸ਼ਵ ਵਾਰਤਾ)- ਇੰਡੀਅਨ ਪ੍ਰੀਮੀਅਰ ਲੀਗ 2024 ਵਿੱਚ ਅੱਜ ਡਬਲ ਹੈਡਰ ਮੁਕਾਬਲੇ ਖੇਡੇ ਜਾਣਗੇ। ਦਿਨ ਦੇ ਦੂਜੇ ਮੈਚ ਵਿੱਚ ਲਖਨਊ ਸੁਪਰਜਾਇੰਟਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਆਹਮੋ-ਸਾਹਮਣੇ ਹੋਣਗੇ। ਇਹ ਮੈਚ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ (ਇਕਾਨਾ) ਸਟੇਡੀਅਮ, ਲਖਨਊ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਸ਼ਾਮ 7 ਵਜੇ ਹੋਵੇਗੀ। ਲਖਨਊ-ਕੋਲਕਾਤਾ ਇਸ ਸੀਜ਼ਨ ‘ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੇ। ਪਿਛਲੇ ਮੈਚ ਵਿੱਚ ਕੋਲਕਾਤਾ ਨੇ 8 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਦੋਵਾਂ ਟੀਮਾਂ ਦਾ ਇਸ ਸੈਸ਼ਨ ਦਾ ਇਹ 11ਵਾਂ ਮੈਚ ਹੋਵੇਗਾ।
ਦਿਨ ਦਾ ਪਹਿਲਾ ਮੈਚ ਪੰਜਾਬ ਕਿੰਗਜ਼ (PBKS) ਅਤੇ ਚੇਨਈ ਸੁਪਰ ਕਿੰਗਜ਼ (CSK) ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਬਾਅਦ ਦੁਪਹਿਰ 3:30 ਵਜੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਧਰਮਸ਼ਾਲਾ ਵਿੱਚ ਸ਼ੁਰੂ ਹੋਵੇਗਾ।