IPL ‘ਚ ਅੱਜ ਰਾਜਸਥਾਨ ਰਾਇਲਜ਼ ਦਾ ਸਾਹਮਣਾ ਪੰਜਾਬ ਕਿੰਗਜ਼ ਨਾਲ
ਚੰਡੀਗੜ੍ਹ, 15ਮਈ (ਵਿਸ਼ਵ ਵਾਰਤਾ)- ਇੰਡੀਅਨ ਪ੍ਰੀਮੀਅਰ ਲੀਗ 2024 ਦੇ 65ਵੇਂ ਮੈਚ ਵਿੱਚ ਅੱਜ ਰਾਜਸਥਾਨ ਰਾਇਲਜ਼ ਦਾ ਸਾਹਮਣਾ ਪੰਜਾਬ ਕਿੰਗਜ਼ ਨਾਲ ਹੋਵੇਗਾ। ਇਹ ਮੈਚ ਰਾਜਸਥਾਨ ਦੇ ਦੂਜੇ ਘਰੇਲੂ ਮੈਦਾਨ, ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਸ਼ਾਮ 7 ਵਜੇ ਹੋਵੇਗੀ।

























