IPL ’ਚ ਅੱਜ ਖੇਡੇ ਜਾਣਗੇ ਡਬਲ ਹੈਡਰ ਮੁਕਾਬਲੇ
ਪਹਿਲਾ ਮੈਚ ਗੁਜਰਾਤ ਅਤੇ ਬੈਂਗਲੁਰੂ ਵਿਚਾਲੇ ਥੋੜ੍ਹੀ ਦੇਰ ’ਚ
ਪੜ੍ਹੋ, ਬੈਂਗਲੁਰੂ ਨੇ ਟਾਸ ਜਿੱਤ ਕੇ ਲਿਆ ਕਿਹੜਾ ਫੈਸਲਾ
ਚੰਡੀਗੜ੍ਹ, 28ਅਪ੍ਰੈਲ(ਵਿਸ਼ਵ ਵਾਰਤਾ)- IPL 2024 ਵਿੱਚ ਅੱਜ ਡਬਲ ਹੈਡਰ ਖੇਡੇ ਜਾਣਗੇ। ਦਿਨ ਦਾ ਪਹਿਲਾ ਮੈਚ ਗੁਜਰਾਤ ਟਾਈਟਨਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾ ਰਿਹਾ ਹੈ। ਇਹ ਮੈਚ ਗੁਜਰਾਤ ਦੇ ਘਰੇਲੂ ਮੈਦਾਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਦੁਪਹਿਰ 3:30 ਵਜੇ ਤੋਂ ਖੇਡਿਆ ਜਾਵੇਗਾ। ਆਰਸੀਬੀ ਨੇ ਟਾਸ ਜਿੱਤ ਕੇ ਗੇਂਦਬਾਜ਼ ਕਰਨ ਦਾ ਫੈਸਲਾ ਲਿਆ ਹੈ।
ਦਿਨ ਦਾ ਦੂਸਰਾ ਮੈਚ ਚੇਨਈ ਸੁਪਰ ਕਿੰਗਜ਼ (CSK) ਅਤੇ ਸਨਰਾਈਜ਼ਰਸ ਹੈਦਰਾਬਾਦ (SRH) ਵਿਚਕਾਰ ਐੱਮ.ਏ. ਚਿਦੰਬਰਮ ਸਟੇਡੀਅਮ, ਚੇਨਈ ਵਿਖੇ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ।