IPL ਦੇ 54ਵੇਂ ਮੈਚ ‘ਚ ਕੋਲਕਾਤਾ ਨਾਈਟ ਰਾਈਡਰਜ਼ ਦੀ ਸ਼ਾਨਦਾਰ ਜਿੱਤ
ਲਖਨਊ ਨੂੰ 98 ਦੌੜਾਂ ਨਾਲ ਹਰਾਇਆ
ਚੰਡੀਗੜ੍ਹ, 6ਮਈ(ਵਿਸ਼ਵ ਵਾਰਤਾ)-ਇੰਡੀਅਨ ਪ੍ਰੀਮੀਅਰ ਲੀਗ ਦੇ 54ਵੇਂ ਮੈਚ ‘ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਕੋਲਕਾਤਾ ਨੇ ਇਸ ਸੀਜ਼ਨ ਵਿੱਚ ਲਖਨਊ ਸੁਪਰ ਜਾਇੰਟਸ ‘ਤੇ ਆਪਣੀ ਦੂਜੀ ਜਿੱਤ ਹਾਸਲ ਕੀਤੀ ਹੈ। ਟੀਮ ਨੇ ਐਤਵਾਰ ਨੂੰ ਖੇਡੇ ਗਏ ਮੁਕਾਬਲੇ ਵਿੱਚ ਲਖਨਊ ਨੂੰ 98 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਕੋਲਕਾਤਾ ਅੰਕ ਸੂਚੀ ਵਿੱਚ ਸਿਖਰ ’ਤੇ ਪਹੁੰਚ ਗਿਆ ਹੈ। ਟੀਮ ਦੇ 16 ਅੰਕ ਹਨ। ਟੀਮ ਪਲੇਆਫ ਵਿੱਚ ਆਪਣੀ ਥਾਂ ਪੱਕੀ ਕਰਨ ਤੋਂ ਸਿਰਫ਼ ਇੱਕ ਜਿੱਤ ਦੂਰ ਹੈ। ਲਖਨਊ ਨੇ ਘਰੇਲੂ ਮੈਦਾਨ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ (ਏਕਾਨਾ) ਸਟੇਡੀਅਮ ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਕੋਲਕਾਤਾ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 235 ਦੌੜਾਂ ਬਣਾਈਆਂ। ਜਵਾਬ ‘ਚ ਲਖਨਊ ਦੀ ਟੀਮ 16.1 ਓਵਰਾਂ ‘ਚ 137 ਦੌੜਾਂ ‘ਤੇ ਆਲ ਆਊਟ ਹੋ ਗਈ। ਸੁਨੀਲ ਨਰੈਣ ਨੇ 39 ਗੇਂਦਾਂ ‘ਤੇ 81 ਦੌੜਾਂ ਦੀ ਪਾਰੀ ਖੇਡੀ।