ਇੰਡੋਨੇਸ਼ੀਆ ਨੇ iPhone16 ਅਤੇ Google Pixel ‘ਤੇ ਲਗਾਇਆ ਬੈਨ
ਨਵੀਂ ਦਿੱਲੀ, 5 ਨਵੰਬਰ (ਵਿਸ਼ਵ ਵਾਰਤਾ) : ਇੰਡੋਨੇਸ਼ੀਆ ਨੇ ਐਪਲ ਦੇ ਆਈਫੋਨ 16 (iPhone16) ਅਤੇ ਗੂਗਲ ਦੇ ਪਿਕਸਲ ਫੋਨ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਹੁਣ ਇੰਡੋਨੇਸ਼ੀਆ ‘ਚ ਰਹਿਣ ਵਾਲੇ ਲੋਕ ਇਹ ਫੋਨ ਨਹੀਂ ਖਰੀਦ ਸਕਣਗੇ।
ਦਰਅਸਲ, ਇੰਡੋਨੇਸ਼ੀਆ ਸਰਕਾਰ ਨੇ ਇੱਕ ਨਿਯਮ ਬਣਾਇਆ ਹੈ। ਇਸ ਨਿਯਮ ਦੇ ਮੁਤਾਬਕ ਜੋ ਵੀ ਕੰਪਨੀ ਇੰਡੋਨੇਸ਼ੀਆ ‘ਚ ਮੋਬਾਇਲ ਫੋਨ ਵੇਚਣਾ ਚਾਹੁੰਦੀ ਹੈ, ਉਸ ਨੂੰ ਇੱਥੇ ਕੁਝ ਖਾਸ ਚੀਜਾਂ ਕਰਨੀਆਂ ਪੈਣਗੀਆਂ। ਜਿਵੇਂਕਿ, ਉਸਨੂੰ ਇੱਥੇ ਇੱਕ ਫੋਨ ਬਣਾਉਣ ਦੀ ਫੈਕਟਰੀ ਲਗਾਉਣੀ ਪਵੇਗੀ ਜਾਂ ਉਸਨੂੰ ਫੋਨ ਦੇ ਸਾਫਟਵੇਅਰ ਵਿੱਚ ਬਦਲਾਅ ਕਰਨ ਲਈ ਇੱਥੋਂ ਲੋਕਾਂ ਨੂੰ ਨੌਕਰੀ ‘ਤੇ ਰੱਖਣਾ ਹੋਵੇਗਾ। ਐਪਲ ਅਤੇ ਗੂਗਲ ਵਰਗੀਆਂ ਵੱਡੀਆਂ ਕੰਪਨੀਆਂ ਇਹ ਸਭ ਕਰਨ ਲਈ ਤਿਆਰ ਨਹੀਂ ਸਨ। ਇਸ ਲਈ ਇੰਡੋਨੇਸ਼ੀਆ ਸਰਕਾਰ ਨੇ ਇਨ੍ਹਾਂ ਕੰਪਨੀਆਂ ਦੇ ਫੋਨਾਂ ‘ਤੇ ਪਾਬੰਦੀ ਲਗਾ ਦਿੱਤੀ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/