ਨਵੀਂ ਦਿੱਲੀ 22ਜੂਨ (ਵਿਸ਼ਵ ਵਾਰਤਾ)( INTERNATIONAL NEWS ): ਰੂਸ ਅਤੇ ਵੀਅਤਨਾਮ ਨੇ ਵੀਰਵਾਰ ਨੂੰ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਵਾਅਦਾ ਕੀਤਾ। ਯੂਕਰੇਨ ਨਾਲ ਜੰਗ ਨੂੰ ਲੈ ਕੇ ਰੂਸ ਪ੍ਰਤੀ ਵੱਧ ਰਹੇ ਅਲਗਾਵ ਦਾ ਮੁਕਬਲਾ ਕਰਨ ਲਈ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਗਠਜੋੜ ਨੂੰ ਮਜ਼ਬੂਤ ਕਰਨ ਲਈ ਵੀਅਤਨਾਮ ਦੀ ਯਾਤਰਾ ਕੀਤੀ ਹੈ । ਕਮਿਊਨਿਸਟ ਦੇਸ਼ ਵੀਅਤਨਾਮ ਰੂਸ ਦਾ ਪੁਰਾਣਾ ਮਿੱਤਰ ਰਿਹਾ ਹੈ ਪਰ ਹਾਲ ਹੀ ਵਿੱਚ ਇਸ ਦੀ ਅਮਰੀਕਾ ਨਾਲ ਨੇੜਤਾ ਵਧੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਉੱਤਰੀ ਕੋਰੀਆ ਤੋਂ ਬਾਅਦ ਵੀਰਵਾਰ ਨੂੰ ਦੋ ਦਿਨਾਂ ਦੌਰੇ ‘ਤੇ ਵੀਅਤਨਾਮ ਪਹੁੰਚ ਗਏ। ਇਸ ਦੌਰਾਨ ਪੁਤਿਨ ਨੇ ਆਪਣੇ ਵੀਅਤਨਾਮੀ ਹਮਰੁਤਬਾ ਟੂ ਲਾਮ ਨਾਲ ਊਰਜਾ, ਗੈਸ, ਪਰਮਾਣੂ ਵਿਗਿਆਨ ਅਤੇ ਸਿੱਖਿਆ ਸਮੇਤ 11 ਸਮਝੌਤਿਆਂ ‘ਤੇ ਦਸਤਖਤ ਕੀਤੇ ਹਨ। ਪੁਤਿਨ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੀ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਇੱਕ ਭਰੋਸੇਯੋਗ ਸੁਰੱਖਿਆ ਢਾਲ ਬਣਾਉਣ ਵਿੱਚ ਦਿਲਚਸਪੀ ਹੈ। ਇਸ ਦੇ ਨਾਲ ਹੀ ਇੱਕ ਦਿਨ ਪਹਿਲਾਂ ਉੱਤਰੀ ਕੋਰੀਆ ਨਾਲ ਰੂਸ ਦੀ ਨਾਟੋ ਵਰਗੀ ਰੱਖਿਆ ਸੰਧੀ ਤੋਂ ਬਾਅਦ ਅਮਰੀਕਾ ਦੀ ਵੀਅਤਨਾਮ ਨਾਲ ਨੇੜਤਾ ਨੇ ਅਮਰੀਕਾ ਨੂੰ ਬੇਚੈਨ ਕਰ ਦਿੱਤਾ ਹੈ। ਹਨੋਈ ਸਥਿਤ ਅਮਰੀਕੀ ਦੂਤਘਰ ਨੇ ਪੁਤਿਨ ਦੇ ਦੌਰੇ ਦਾ ਵਿਰੋਧ ਕੀਤਾ ਹੈ।