International News : ਵਿਦੇਸ਼ਾਂ ‘ਚ ਵੀ ਪੰਜਾਬੀ ਨੂੰ ਮਿਲਣ ਲੱਗਿਆ ਵਿਸ਼ੇਸ਼ ਦਰਜਾ
ਮੈਲਬੌਰਨ ਦੇ ਇਲਾਕੇ ਕਰੈਗੀਬਰਨ ‘ਚ ਸਥਿਤ ਮਾਊਂਟ ਰਿਡਲੇ ਕਾਲਜ ‘ਚ ਪੜ੍ਹਾਈ ਜਾਵੇਗੀ ਪੰਜਾਬੀ
ਮੈਲਬੌਰਨ, 26ਜੁਲਾਈ (ਗੁਰਪੁਨੀਤ ਸਿੱਧੂ)International News: ਵਿਕਟੋਰੀਆ ਦੇ ਸ਼ਹਿਰ ਮੈਲਬੌਰਨ ਦੇ ਇਲਾਕੇ ਕਰੈਗੀਬਰਨ ‘ਚ ਸਥਿਤ ਮਾਊਂਟ ਰਿਡਲੇ ਕਾਲਜ ਵਿਚ ਪੰਜਾਬੀ ਭਾਸ਼ਾ ਦੀ ਪੜਾਈ ਦੂਜੀ ਭਾਸ਼ਾ ਦੇ ਤੌਰ ਤੇ ਕਰਵਾਈ ਜਾਵੇਗੀ। ਕਾਲਜ ਵੱਲੋ ਪੰਜਾਬੀ ਪੜਾਉਣ ਲਈ ਫੁੱਲ ਟਾਇਮ ਪੰਜਾਬੀ ਅਧਿਆਪਕ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਅਪਲਾਈ ਕਰਨ ਲਈ ਕਾਲਜ ਦੀ ਵੈਬਸਾਈਟ ‘ਤੇ ਲਿੰਕ ਜਾਰੀ ਕੀਤਾ ਗਿਆ ਹੈ। ਕਾਲਜ ਵੱਲੋ ਇਸ ਫੈਸਲੇ ਦੀ ਜਾਣਕਾਰੀ ਦੇਣ ਲਈ ਪੰਜਾਬੀ ਭਾਈਚਾਰੇ ਦੇ ਮੈਂਬਰਾ ਨਾਲ ਮੁਲਾਕਾਤ ਕੀਤੀ ਗਈ ਹੈ। ਇਸ ਸੰਬੰਧ ‘ਚ ਰਿਡਲੇ ਕਾਲਜ ਦੇ ਪ੍ਰਬੰਧਕਾਂ ਵਲੋਂ ਗੁਰਦਵਾਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਮੁਲਾਕਾਤ ਵੀ ਕੀਤੀ ਗਈ ਹੈ। ਕਾਲਜ ਦੇ ਪ੍ਰਿੰਸੀਪਲ: ਲੀਨੋ ਪਗਾਨੋ ਉਪ ਪਿ੍ੰਸੀਪਲ: ਹੈਲਨ ਕੇਸੀ, ਅਤੇ ਸਹਾਇਕ ਪਿ੍ੰਸੀਪਲ: ਗੁਰਜੀਤ ਸਿੰਘ ਵਲੋਂ ਕਮਿਊਨਿਟੀ ਮੈਂਬਰਾ ਨੂੰ ਇਸ ਪ੍ਰੋਗਰਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਕਟੋਰੀਆ ਇਕ ਬਹੁ-ਸਭਿਚਾਰਕ ਸਮਾਜ ਹੈ ਅਤੇ ਅਹਿਜਾ ਕਰਕੇ ਅਸੀਂ ਨਵੇਂ ਦਿਸਹੱਦਿਆਂ ਨੂੰ ਸਥਾਪਿਤ ਕੀਤਾ ਹੈ ਅਤੇ ਇਸ ਲਈ ਅਸੀਂ ਵਾਹਿਗੁਰੂ ਦੇ ਧੰਨਵਾਦੀ ਹਾਂ।