ਨਵੀਂ ਦਿੱਲੀ 22 ਜੂਨ (ਵਿਸ਼ਵ ਵਾਰਤਾ):( INTERNATIONAL NEWS ) ਯੂਕਰੇਨ ਦੀ ਫੌਜ ਨੇ ਰੂਸ ‘ਤੇ ਵੱਡਾ ਡਰੋਨ ਹਮਲਾ ਕੀਤਾ ਹੈ। ਯੂਕਰੇਨ ਨੇ ਡਰੋਨ ਹਮਲੇ ਵਿੱਚ ਇੱਕ ਤੇਲ ਰਿਫਾਇਨਰੀ ਅਤੇ ਤਿੰਨ ਨਗਰ ਪਾਲਿਕਾਵਾਂ ਨੂੰ ਨਿਸ਼ਾਨਾ ਬਣਾਇਆ ਹੈ। ਹਮਲੇ ਵਿੱਚ ਇੱਕ ਨਾਗਰਿਕ ਦੀ ਜਾਨ ਚਲੀ ਗਈ ਹੈ ਅਤੇ ਇੱਕ ਦਫ਼ਤਰ ਨੂੰ ਨੁਕਸਾਨ ਪਹੁੰਚਿਆ ਹੈ। ਦੂਜੇ ਪਾਸੇ, ਰੂਸ ਦਾ ਦਾਅਵਾ ਹੈ ਕਿ ਉਸਨੇ ਕਾਲੇ ਸਾਗਰ ਅਤੇ ਕ੍ਰੀਮੀਆ ਉੱਤੇ 70 ਡਰੋਨਾਂ ਨੂੰ ਡੇਗ ਦਿੱਤਾ ਹੈ। ਖੇਤਰੀ ਗਵਰਨਰ ਵੇਨਿਆਮਿਨ ਕੋਂਡਰਾਤਯੇਵ ਨੇ ਜਾਣਕਾਰੀ ਦਿੱਤੀ ਹੈ ਕਿ, ਬਾਇਲਰ ਰੂਮ ‘ਚ ਡਰੋਨ ਦਾ ਮਲਬਾ ਡਿੱਗਣ ਨਾਲ ਉਥੇ ਕੰਮ ਕਰ ਰਹੇ ਇਕ ਕਰਮਚਾਰੀ ਦੀ ਮੌਤ ਹੋ ਗਈ। ਡਰੋਨ ਨੇ ਤੇਲ ਸੋਧਕ ਕਾਰਖਾਨੇ ਦੇ ਦਫ਼ਤਰ ਨੂੰ ਵੀ ਨੁਕਸਾਨ ਪਹੁੰਚਾਇਆ। ਐਮਰਜੈਂਸੀ ਅਧਿਕਾਰੀਆਂ ਨੇ ਟੈਲੀਗ੍ਰਾਮ ਮੈਸੇਜਿੰਗ ਐਪ ‘ਤੇ ਦੱਸਿਆ ਕਿ ਹਮਲੇ ‘ਚ ਤਿੰਨ ਨਗਰ ਪਾਲਿਕਾਵਾਂ ਨੂੰ ਨੁਕਸਾਨ ਪਹੁੰਚੀਆਂ ਹੈ। ਡਰੋਨ ਦੇ ਟੁਕੜੇ ਟੈਮਰੀਯੂਕ ਜ਼ਿਲ੍ਹੇ ਦੇ ਇੱਕ ਗੈਸਟ ਹਾਊਸ ‘ਤੇ ਡਿੱਗੇ ਪਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਐਮਰਜੈਂਸੀ ਟੀਮਾਂ ਮੌਕੇ ‘ਤੇ ਮੌਜੂਦ ਹਨ।
Latest News : ਪੰਜਾਬੀ ਅਦਾਕਾਰਾ ਅਤੇ ਮਾਡਲ ਸੋਨੀਆ ਮਾਨ ਆਮ ਆਦਮੀ ਪਾਰਟੀ ‘ਚ ਹੋਈ ਸ਼ਾਮਲ
ਚੰਡੀਗੜ੍ਹ, 23ਫਰਵਰੀ(ਵਿਸ਼ਵ ਵਾਰਤਾ) Latest News : ਪੰਜਾਬੀ ਅਦਾਕਾਰਾ ਅਤੇ ਮਾਡਲ ਸੋਨੀਆ ਮਾਨ (Sonia Mann) ਅੱਜ ਆਮ ਆਦਮੀ ਪਾਰਟੀ ਵਿੱਚ...