International News :ਕੈਨੇਡਾ ਪੁਲਿਸ ‘ਚ ਪੰਜਾਬੀ ਨੌਜਵਾਨ ਨੇ ਕਰਵਾਈ ਬੱਲੇ ਬੱਲੇ, ਬਤੌਰ ਅਫ਼ਸਰ ਹੋਇਆ ਭਰਤੀ
ਨਵੀਂ ਦਿੱਲੀ 7ਜੁਲਾਈ (ਵਿਸ਼ਵ ਵਾਰਤਾ)International New: ਕੈਨੇਡਾ ‘ਚ ਪੰਜਾਬੀ ਮੂਲ ਦੇ ਨੌਜਵਾਨ ਰਣਇੰਦਰਜੀਤ ਸਿੰਘ ਨੇ ‘ਟੋਰਾਂਟੋ ਪੁਲਿਸ ਪਾਰਕਿੰਗ ਇਨਫੋਰਸਮੈਂਟ ਅਫਸਰ’ ਦਾ ਅਹੁਦਾ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਪੰਜਾਬ ਦੇ ਪਟਿਆਲਾ ਨਾਲ ਸੰਬੰਧਿਤ ਰਣਇੰਦਰਜੀਤ ਸਿੰਘ 2019 ਵਿੱਚ ਕੈਨੇਡਾ ਗਿਆ ਸੀ। ਉਸ ਦੇ ਪਿਤਾ ਇੰਦਰਜੀਤ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਵੀ 2023 ਤੋਂ ਕੈਨੇਡਾ ਵਿੱਚ ਹਨ। ਦੋਵਾਂ ਨੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਅਹੁਦੇ ਲਈ 6 ਹਫ਼ਤਿਆਂ ਦੀ ਸਿਖਲਾਈ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਰਣਇੰਦਰਜੀਤ ਸਿੰਘ ਡਿਊਟੀ ਸੰਭਾਲਣ ਜਾ ਰਿਹਾ ਹੈ। ਰਣਇੰਦਰਜੀਤ ਸਿੰਘ ਨੇ ਦੱਸਿਆ ਕਿ ਸਿਖਲਾਈ ਪ੍ਰੋਗਰਾਮ ਦੌਰਾਨ ਉਸ ਨੇ ਅਕਾਦਮਿਕ ਪੇਪਰ ਵਿੱਚ 150 ਵਿੱਚੋਂ 149 ਅੰਕ ਪ੍ਰਾਪਤ ਕਰਕੇ ਸਰਵੋਤਮ ਪੁਜ਼ੀਸ਼ਨ ਹਾਸਲ ਕੀਤੀ, ਜਿਸ ਕਾਰਨ ਉਸ ਨੂੰ ਟੋਰਾਂਟੋ ਪੁਲੀਸ ਦੇ ਉਪ ਮੁਖੀ ਲੋਰੇਨ ਪੋਫ ਵੱਲੋਂ ਸਰਵੋਤਮ ਅਕਾਦਮਿਕ ਸਕੋਰ ਲਈ ਐਵਾਰਡ ਦਿੱਤਾ ਗਿਆ। ਰਣਇੰਦਰਜੀਤ ਸਿੰਘ ਨੇ ਆਪਣੇ ਮਾਤਾ-ਪਿਤਾ ਤੋਂ ਇਲਾਵਾ ਆਪਣੇ ਦੋਸਤ ਹਰਦੀਪ ਸਿੰਘ ਬੈਂਸ ਨੂੰ ਆਪਣੀ ਪ੍ਰਾਪਤੀ ਲਈ ਪ੍ਰੇਰਨਾ ਸਰੋਤ ਦੱਸਿਆ, ਜੋ ਖੁਦ ਵੀ ਇਸੇ ਅਹੁਦੇ ‘ਤੇ ਕੰਮ ਕਰ ਰਿਹਾ ਹੈ।