International News :ਅਮਰੀਕਾ ਦੇ ਕੈਂਟਕੀ ‘ਚ ਘਰ ‘ਤੇ ਗੋਲੀਬਾਰੀ, ਇਕ ਸ਼ੱਕੀ ਸਮੇਤ 5 ਲੋਕਾਂ ਦੀ ਹੋਈ ਮੌਤ
ਨਵੀਂ ਦਿੱਲੀ ,7 ਜੁਲਾਈ (ਵਿਸ਼ਵ ਵਾਰਤਾ)International News: ਅਮਰੀਕਾ ਦੇ ਕੈਂਟਕੀ ਸੂਬੇ ‘ਚ ਸ਼ਨੀਵਾਰ ਨੂੰ ਇਕ ਘਰ ‘ਤੇ ਹੋਈ ਗੋਲੀਬਾਰੀ ‘ਚ ਇਕ ਸ਼ੱਕੀ ਸਮੇਤ 5 ਲੋਕਾਂ ਦੀ ਮੌਤ ਹੋ ਗਈ ਹੈ,ਅਤੇ ਤਿੰਨ ਹੋਰ ਜ਼ਖਮੀ ਹੋ ਗਏ ਹਨ। ਫਲੋਰੈਂਸ ਪੁਲਿਸ ਵਿਭਾਗ ਦੇ ਅਨੁਸਾਰ, ਚਾਰ ਲੋਕਾਂ ਨੂੰ ਘਟਨਾ ਸਥਾਨ ‘ਤੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ, ਜਦੋਂ ਕਿ ਤਿੰਨ ਹੋਰਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਮੁਖੀ ਜੈਫ ਮੈਲੇਰੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅਧਿਕਾਰੀ ਸਵੇਰੇ 3 ਵਜੇ ਦੇ ਕਰੀਬ ਰਿਹਾਇਸ਼ ‘ਤੇ ਪਹੁੰਚੇ ਅਤੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਉਸ ਸਮੇਂ ਲੋਕ ਜਨਮਦਿਨ ਪੂਲ ਪਾਰਟੀ ‘ਚ ਸ਼ਾਮਲ ਹੋ ਰਹੇ ਸਨ। ਦੱਸਿਆ ਜਾ ਰਿਹਾ ਹੈ ਸ਼ੱਕੀ ਇਕ ਬਾਲਗ ਵਿਅਕਤੀ ਹੈ ਜੋ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਇੱਕ ਵਾਹਨ ਵਿੱਚ ਭੱਜ ਗਿਆ। ਜਦੋਂ ਪੁਲਿਸ ਨੇ ਉਸਦਾ ਪਿੱਛਾ ਕੀਤਾ ਤਾਂ ਸ਼ੱਕੀ ਫਿਰ ਸੜਕ ਤੋਂ ਉਤਰ ਗਿਆ ਅਤੇ ਇੱਕ ਟੋਏ ਵਿੱਚ ਜਾ ਟਕਰਾਇਆ। ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਬਾਅਦ ਵਿਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪਾਰਟੀ ‘ਚ ਮੌਜੂਦ ਲੋਕਾਂ ਨੇ ਸ਼ੱਕੀ ਨੂੰ ਪਛਾਣ ਲਿਆ ਅਤੇ ਪੁਲਸ ਨੂੰ ਉਸ ਦੀ ਪਛਾਣ ਦੱਸੀ। ਮੈਲੇਰੀ ਮੁਤਾਬਕ ਉਹ ਪਹਿਲਾਂ ਵੀ ਜਿਨਸੀ ਅਪਰਾਧ ਲਈ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ।