International News : ਨੌਰਥ ਮੈਲਬੌਰਨ ‘ਚ ਕੂੜੇ ਦੇ ਢੇਰ ਤੋਂ ਮਿਲੀ ਔਰਤ ਦੀ ਲਾਸ਼, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ
ਮੈਲਬੌਰਨ, 6ਜੁਲਾਈ (ਵਿਸ਼ਵ ਵਾਰਤਾ) International News : ਮੈਲਬੌਰਨ ਦੇ ਉੱਤਰ ਵਿੱਚ ਇੱਕ ਰੀਸਾਈਕਲਿੰਗ ਪਲਾਂਟ ‘ਤੇ ਇਕ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਇਹ ਲਾਸ਼ ਇਥੇ ਰੱਖੀ ਗ੍ਰੀਨ ਵੇਸਟ ਵਿਚ ਮਿਲੀ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ,ਏਪਿੰਗ ਵਿੱਚ ਕੂਪਰ ਸਟ੍ਰੀਟ ‘ਤੇ ਰਹਿੰਦ-ਖੂੰਹਦ ਪ੍ਰਬੰਧਨ ਸਹੂਲਤ ‘ਤੇ ਕੂੜਾ ਚੁੱਕਦੇ ਸਮੇਂ ਇੱਕ ਲਾਸ਼ ਮਿਲੀ ਹੈ। ਪੁਲਿਸ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਹੈ ਕਿ, ਔਰਤ ਦੇ ਸ਼ਰੀਰ ਦੇ ਅਵਸ਼ੇਸ਼ ਕੂੜੇ ਦੇ ਵਿਚ ਸਨ ਜੋ ਮੰਗਲਵਾਰ ਨੂੰ ਕੁਲਾਰੂ ਵਿੱਚ ਇੱਕ ਮਕਾਨ ਦੇ ਬਾਹਰੋਂ ਚੁੱਕਿਆ ਗਿਆ ਸੀ। ਹੁਣ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋ ਹਿਲਗੇ ਸਟ੍ਰੀਟ ‘ਤੇ ਇੱਕ ਘਰ ਵਿੱਚ ਜਾਂਚ ਕੀਤੀ ਜਾ ਰਹੀ ਹੈ।