INTERNATIONAL NEWS -ਆਸਟ੍ਰੇਲੀਆ 19 ਜੂਨ (ਵਿਸ਼ਵ ਵਾਰਤਾ): ਰਿਜ਼ਰਵ ਬੈਂਕ (RESERVE BANK OF AUSTRALLIA) ਨੇ ਮੁੜ ਅਧਿਕਾਰਤ ਵਿਆਜ ਦਰਾਂ (INTEREST RATE ) ਨੂੰ ਹੋਲਡ ‘ਤੇ ਉਥੇ ਛੱਡ ਦਿੱਤਾ,ਜਿੱਥੇ ਉਹ ਪਿਛਲੇ ਸਾਲ ਨਵੰਬਰ ਤੋਂ ਹਨ। ਬੋਰਡ ਨੇ ਸਾਲ ਦੀ ਆਪਣੀ ਚੌਥੀ ਦੋ ਦਿਨਾਂ ਮੀਟਿੰਗ ਤੋਂ ਬਾਅਦ ਆਪਣਾ ਇਹ ਦਿੱਤਾ ਹੈ। ਇਹ ਫੈਸਲਾ ਉਦੋਂ ਆਇਆ ਹੈ ਜਦੋਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਮਹਿੰਗਾਈ ਨੂੰ ਘਟਾਉਣ ਦੇ ਲਈ ਅਤੇ ਵਿਆਜ ਦਰਾਂ ਤੋਂ ਰਾਹਤ ਦੇ ਲਈ ਮਹੀਨਿਆਂ ਦਾ ਇੰਤਜ਼ਾਰ ਕਰਨਾ ਪਵੇਗਾ। RBA ਤੋਂ 2024 ਦੇ ਅਖੀਰ (LAST |) ਤੱਕ ਇਹਨਾਂ ਦਰਾਂ ਨੂੰ ਹੋਲਡ ਤੇ ਰੱਖਣ ਦੀ ਉਮੀਦ ਕੀਤੀ ਜਾ ਰਹੀ ਸੀ। ਬੈਂਕ ਬੋਰਡ ਨੇ ਮੰਗਲਵਾਰ ਦੇ ਫੈਸਲੇ ਦੀ ਵਿਆਖਿਆ ਕਰਦੇ ਹੋਏ ਆਪਣੇ ਬਿਆਨ ਵਿੱਚ ਕਿਹਾ, “2022 ਵਿੱਚ ਆਪਣੇ ਸਿਖਰ ਤੋਂ ਬਾਅਦ ਮਹਿੰਗਾਈ ਵਿੱਚ ਕਾਫ਼ੀ ਗਿਰਾਵਟ ਆਈ ਹੈ, ਕਿਉਂਕਿ ਉੱਚ ਵਿਆਜ ਦਰਾਂ ਕੁੱਲ ਮੰਗ ਅਤੇ ਸਪਲਾਈ ਨੂੰ ਸੰਤੁਲਨ ਦੇ ਨੇੜੇ ਲਿਆਉਣ ਲਈ ਕੰਮ ਕਰ ਰਹੀਆਂ ਹਨ। “ਪਰ ਸਭ ਤੋਂ ਤਾਜ਼ਾ ਅੰਕੜਿਆਂ ਵਿੱਚ ਗਿਰਾਵਟ ਦੀ ਰਫ਼ਤਾਰ ਹੌਲੀ ਹੋ ਗਈ ਹੈ, ਮਹਿੰਗਾਈ ਅਜੇ ਵੀ 2-3 ਪ੍ਰਤੀਸ਼ਤ ਦੇ ਟੀਚੇ ਦੀ ਰੇਂਜ ਦੇ ਮੱਧ ਬਿੰਦੂ ਤੋਂ ਕੁਝ ਉੱਪਰ ਹੈ।
ਸਾਬਕਾ ਪ੍ਰਧਾਨ ਮੰਤਰੀ Manmohan Singh ਦਾ ਦਿਹਾਂਤ
ਦਿੱਲੀ ਏਮਜ਼ ਵਿੱਚ ਲਏ ਆਖਰੀ ਸਾਹ ਨਵੀਂ ਦਿੱਲੀ 26 ਦਸੰਬਰ ( ਵਿਸ਼ਵ ਵਾਰਤਾ )-ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ...