International News :ਮੈਲਬੌਰਨ ਦੇ ਇਕ ਘਰ ‘ਚ ਬਜ਼ੁਰਗ ਦੀ ਲਾਸ਼ ਮਿਲਣ ਨਾਲ ਦਹਿਸ਼ਤ, 52 ਸਾਲਾਂ ਵਿਅਕਤੀ ਗ੍ਰਿਫਤਾਰ
ਮੈਲਬੌਰਨ ,6ਜੁਲਾਈ (ਵਿਸ਼ਵ ਵਾਰਤਾ)International News ਮੈਲਬੌਰਨ ਦੇ ਦੱਖਣ-ਪੂਰਬ ਵਿੱਚ ਇੱਕ ਘਰ ਵਿਚੋਂ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਵਲੋਂ ਜਾਂਚ ਸ਼ੁਰੂ ਕੀਤੀ ਗਈ ਹੈ।
ਐਮਰਜੈਂਸੀ ਸੇਵਾਵਾਂ ਨੂੰ ਸ਼ੁੱਕਰਵਾਰ ਰਾਤ ਨੂੰ 8.30 ਵਜੇ ਇੱਕ ਘਰ ਵਿੱਚ ਬੁਲਾਇਆ ਗਿਆ, ਜਿੱਥੇ ਉਨ੍ਹਾਂ ਨੂੰ ਇੱਕ ਵਿਅਕਤੀ ਜ਼ਖਮੀ ਹਾਲਤ ‘ਚ ਮਿਲਿਆ ਸੀ। ਵਿਅਕਤੀ ਨੂੰ ਅਜੇ ਮੁਢਲੀ ਸਹਾਇਤਾ ਦਿੱਤੀ ਹੀ ਜਾ ਰਹੀ ਸੀ ਕਿ, ਉਸਦੀ ਪਛਾਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ। ਮੌਕੇ ‘ਤੇ ਇਕ 52 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਵਲੋਂ ਪੁਲਿਸ ਜਾਂਚ ‘ਚ ਮਦਦ ਕੀਤੀ ਜਾ ਰਹੀ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜਾ ਲਿਆ ਹੈ ਅਤੇ ਮੌਕੇ ਤੋਂ ਸਬੂਤ ਇੱਕਠੇ ਕੀਤੇ ਹਨ। ਪੁਲਿਸ ਵੱਲੋ ਮੌਕੇ ਦੇ ਸੰਭਾਵਿਤ ਗਵਾਹਾਂ ਨੂੰ ਜਾਂਚ ‘ਚ ਮਦਦ ਕਰਨ ਦੀ ਅਪੀਲ ਕੀਤੀ ਹੈ।