International News : ਪ੍ਰਧਾਨ ਮੰਤਰੀ ਮੋਦੀ ਨੇ ਗੁਆਨਾ ਵਿੱਚ Indian Arrival Monument ਦਾ ਕੀਤਾ ਦੌਰਾ
ਜਾਰਜਟਾਊਨ, 22 ਨਵੰਬਰ (ਵਿਸ਼ਵ ਵਾਰਤਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਗੁਆਨਾ ਦੇ ਜੌਰਜਟਾਊਨ ‘ਚ ਸਮਾਰਕ ਗਾਰਡਨ ‘ਚ ਭਾਰਤੀ ਆਗਮਨ ਸਮਾਰਕ(Indian Arrival Monument )ਦਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਗੁਆਨਾ ਦੇ ਪ੍ਰਧਾਨ ਮੰਤਰੀ ਬ੍ਰਿਗੇਡੀਅਰ (ਸੇਵਾਮੁਕਤ) ਮਾਰਕ ਫਿਲਿਪਸ ਵੀ ਸਨ।
ਪ੍ਰਧਾਨ ਮੰਤਰੀ ਨੇ ਆਗਮਨ ਸਮਾਰਕ ‘ਤੇ ਫੁੱਲਾਂ ਨਾਲ ਸ਼ਰਧਾਂਜਲੀ ਭੇਟ ਕੀਤੀ ਟਾਸਾ ਢੋਲ ਦੇ ਇੱਕ ਸਮੂਹ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸਮਾਰਕ ‘ਤੇ ਸ਼ਰਧਾਂਜਲੀ ਭੇਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤੀ ਪ੍ਰਵਾਸੀਆਂ ਦੇ ਸੰਘਰਸ਼ ਅਤੇ ਕੁਰਬਾਨੀਆਂ ਅਤੇ ਗੁਆਨਾ ਵਿੱਚ ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾ ਦੀ ਸੰਭਾਲ ਅਤੇ ਪ੍ਰਸਾਰ ਲਈ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਨੇ ਸਮਾਰਕ ‘ਤੇ ਬੇਲ ਪੱਤਰ(Bel Patra) ਦਾ ਬੂਟਾ ਲਗਾਇਆ। ਇਹ ਸਮਾਰਕ ਪਹਿਲੇ ਜਹਾਜ਼ ਦੀ ਪ੍ਰਤੀਰੂਪ ਹੈ ਜੋ 1838 ਵਿੱਚ ਭਾਰਤ ਤੋਂ ਪ੍ਰਵਾਸੀਆਂ ਨੂੰ ਲਿਆ ਕੇ ਗੁਆਨਾ ਪਹੁੰਚਿਆ ਸੀ। ਇਹ ਭਾਰਤ ਨੇ 1991 ਵਿੱਚ ਗੁਆਨਾ ਦੇ ਲੋਕਾਂ ਨੂੰ ਤੋਹਫੇ ਵਜੋਂ ਦਿੱਤਾ ਸੀ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਜਾਰਜਟਾਊਨ ਦੇ ਇਤਿਹਾਸਕ ਪ੍ਰੋਮੇਨੇਡ ਗਾਰਡਨ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ‘ਤੇ ਵੀ ਸ਼ਰਧਾਂਜਲੀ ਦਿੱਤੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/