ਨਵੀਂ ਦਿੱਲੀ 19ਜੂਨ (ਵਿਸ਼ਵ ਵਾਰਤਾ) : INTERNATIONAL NEWS ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਸਮੇਤ( AUSTRALLIAN ) ਆਸਟ੍ਰੇਲੀਆਈ ਸੰਘੀ ਸਿਆਸਤਦਾਨਾਂ ਨੂੰ ਪਿਛਲੇ ਦਹਾਕੇ ਦਾ ਦੂਜਾ ਸਭ ਤੋਂ ਵੱਡਾ ਤਨਖਾਹ ਵਾਧਾ ਦਿੱਤਾ ਗਿਆ ਹੈ। (FEDERAL PARLIAMENT) ਫੈਡਰਲ ਪਾਰਲੀਮੈਂਟ ਦੇ ਮੈਂਬਰ 1 ਜੁਲਾਈ ਤੋਂ 3.5 ਫੀਸਦੀ ਜ਼ਿਆਦਾ ਕਮਾਈ ਕਰਨਗੇ। ਸਿਆਸਤਦਾਨਾਂ ਦੀ ਕਮਾਈ ‘ਚ ਕੀਤਾ ਇਹ ਵਾਧਾ 1 ਜੁਲਾਈ ਤੋਂ ਲਾਗੂ ਹੋਵੇਗਾ। ਮਿਹਨਤਾਨਾ ਟ੍ਰਿਬਿਊਨਲ ਨੇ ਕੱਲ੍ਹ ਫੈਸਲਾ ਸੁਣਾਇਆ ਸੀ ਕਿ ਸੰਸਦ ਮੈਂਬਰਾਂ ਲਈ 1 ਜੁਲਾਈ ਨੂੰ ਉਨ੍ਹਾਂ ਦੀਆਂ ਤਨਖਾਹਾਂ ਵਿੱਚ 3.5 ਪ੍ਰਤੀਸ਼ਤ ਦਾ ਵਾਧਾ ਦੇਖਣ ਨੂੰ ਮਿਲੇਗਾ। ਜਿਸ ਨਾਲ ਸੰਸਦ ਮੈਂਬਰਾਂ ਦੀ ਬੇਸ ਰੇਟ ਤਨਖਾਹ ‘$225,750 ਤੋਂ $233,650 ਹੋ ਗਈ ਹੈ। ਤਨਖਾਹ ‘ਚ ਲਗਭਗ $8000 ਦਾ ਸਲਾਨਾ ਵਾਧਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੂੰ $21,000 ਦਾ ਵਾਧਾ ਮਿਲੇਗਾ। ਉਨ੍ਹਾਂ ਦੀ ਤਨਖਾਹ $586,950 ਤੋਂ ਵੱਧ ਕੇ $607,490 ਹੋ ਜਾਵੇਗੀ। ਜਦੋਂ ਕਿ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੂੰ $432,260 ਤਨਖਾਹ ਮਿਲੇਗੀ, ਜੋ ਕਿ $417,64 ਦੀ ਪਿਛਲੀ ਤਨਖਾਹ ਤੋਂ ਲਗਭਗ $15,000 ਵੱਧ ਹੈ। 3.5 ਪ੍ਰਤੀਸ਼ਤ ਵਾਧਾ ਪਿਛਲੇ ਦਹਾਕੇ ਵਿੱਚ ਸੰਘੀ ਸੰਸਦ ਮੈਂਬਰਾਂ ਦਿੱਤਾ ਗਿਆ ਦੂਜਾ ਸਭ ਤੋਂ ਵੱਡਾ ਵਾਧਾ ਹੈ। ਪਿਛਲੇ ਸਾਲ 4 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਸੀ। ਆਪਣੇ ਫੈਸਲੇ ਨੂੰ ਜਾਇਜ਼ ਠਹਿਰਾਉਂਦੇ ਹੋਏ, ਟ੍ਰਿਬਿਊਨਲ ਨੇ ਕਿਹਾ ਕਿ ਕਾਬਿਲ ਲੋਕਾਂ ਨੂੰ ਸੰਸਦ ਵਿੱਚ ਆਕਰਸ਼ਿਤ ਕਰਨ ਲਈ ਵੱਡੀਆਂ ਤਨਖਾਹਾਂ ਦੀ ਪੇਸ਼ਕਸ਼ ਕਰਨਾ ਮਹੱਤਵਪੂਰਨ ਸੀ।
Border-Gavaskar Trophy : ਭਾਰਤ-ਆਸਟ੍ਰੇਲੀਆ ਵਿਚਾਲੇ ਪਹਿਲਾ ਟੈਸਟ ਜਾਰੀ
Border-Gavaskar Trophy : ਭਾਰਤ-ਆਸਟ੍ਰੇਲੀਆ ਵਿਚਾਲੇ ਪਹਿਲਾ ਟੈਸਟ ਜਾਰੀ ਭਾਰਤੀ ਟੀਮ ਨੇ 50 ਦੌੜਾਂ ਦੇ ਅੰਦਰ ਗਵਾਈਆਂ 4 ਵਿਕਟਾਂ ਚੰਡੀਗੜ੍ਹ, 22ਨਵੰਬਰ(ਵਿਸ਼ਵ...