India Vs Zimbabwe T20 series : ਭਾਰਤ ਨੇ ਜ਼ਿੰਬਾਬਵੇ ਨੂੰ ਚੌਥਾ T20 10 ਵਿਕਟਾਂ ਨਾਲ ਹਰਾਇਆ ; ਸੀਰੀਜ਼ ਤੇ ਕੀਤਾ ਕਬਜਾ
ਚੰਡੀਗੜ੍ਹ, 13ਜੁਲਾਈ(ਵਿਸ਼ਵ ਵਾਰਤਾ)India Vs Zimbabwe T20 series-ਭਾਰਤ ਨੇ ਟੀ-20 ਸੀਰੀਜ਼ ਦੇ ਚੌਥੇ ਮੈਚ ‘ਚ ਜ਼ਿੰਬਾਬਵੇ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਹੈ ਅਤੇ ਇਸ ਜਿੱਤ ਦੇ ਨਾਲ ਹੀ ਟੀਮ ਨੇ 5 ਮੈਚਾਂ ਦੀ ਟੀ-20 ਜਿੱਤ ਲਈ ਹੈ। ਟੀਮ ਇੰਡੀਆ ਨੇ ਸੀਰੀਜ਼ ‘ਚ 3-1 ਦੀ ਬੜ੍ਹਤ ਬਣਾ ਲਈ ਹੈ। ਸੀਰੀਜ਼ ਦਾ ਪੰਜਵਾਂ ਮੈਚ 14 ਜੁਲਾਈ ਨੂੰ ਖੇਡਿਆ ਜਾਵੇਗਾ। ਅੱਜ ਦੇ ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ Zimbabwe ਨੇ 20 ਓਵਰਾਂ ‘ਚ 7 ਵਿਕਟਾਂ ਗੁਆ ਕੇ 152 ਦੌੜਾਂ ਬਣਾਈਆਂ। ਜਵਾਬ ‘ਚ ਭਾਰਤ ਨੇ ਬਿਨਾਂ ਕੋਈ ਵਿਕਟ ਗੁਆਏ 15.2 ਓਵਰਾਂ ‘ਚ ਟੀਚਾ ਹਾਸਲ ਕਰ ਲਿਆ। ਭਾਰਤ ਵੱਲੋਂ ਸਲਾਮੀ ਬੱਲੇਬਾਜ਼ਾਂ ਵਿਚਾਲੇ 156 ਦੌੜਾਂ ਦੀ ਅਜੇਤੂ ਸਾਂਝੇਦਾਰੀ ਹੋਈ। ਯਸ਼ਸਵੀ ਜੈਸਵਾਲ ਨੇ 53 ਗੇਂਦਾਂ ‘ਤੇ ਨਾਬਾਦ 93 ਦੌੜਾਂ ਅਤੇ ਸ਼ੁਭਮਨ ਗਿੱਲ ਨੇ 39 ਗੇਂਦਾਂ ‘ਤੇ 58 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਜ਼ਿੰਬਾਬਵੇ ਲਈ ਕਪਤਾਨ Sikandar Raza ਨੇ ਸਭ ਤੋਂ ਵੱਧ 46 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਤਾਦਿਵਨਾਸ਼ੇ ਮਰੁਮਨੀ ਨੇ 32 ਦੌੜਾਂ ਅਤੇ ਵੇਸਲੇ ਮਾਧਵਾਰੇ ਨੇ 25 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਲਈ Khalil Ahmed ਨੇ ਦੋ ਵਿਕਟਾਂ ਲਈਆਂ। ਸ਼ਿਵਮ ਦੁਬੇ, Abhishek Sharma, ਤੁਸ਼ਾਰ ਦੇਸ਼ਪਾਂਡੇ ਅਤੇ ਵਾਸ਼ਿੰਗਟਨ ਸੁੰਦਰ ਨੂੰ 1-1 ਵਿਕਟ ਮਿਲੀ।