India Vs New Zealand : ਪਹਿਲੇ ਟੈਸਟ ਦਾ ਅੱਜ ਆਖਰੀ ਦਿਨ
ਚੰਡੀਗੜ੍ਹ, 20ਅਕਤੂਬਰ(ਵਿਸ਼ਵ ਵਾਰਤਾ) ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਐਤਵਾਰ ਨੂੰ ਮੁਕਾਬਲੇ ਦਾ ਪੰਜਵਾਂ ਅਤੇ ਆਖਰੀ ਦਿਨ ਹੈ। ਨਿਊਜ਼ੀਲੈਂਡ ਨੂੰ ਜਿੱਤ ਲਈ 107 ਦੌੜਾਂ ਬਣਾਉਣੀਆਂ ਹਨ ਜਦਕਿ ਟੀਮ ਇੰਡੀਆ ਨੂੰ 10 ਵਿਕਟਾਂ ਦੀ ਲੋੜ ਹੈ। ਮੈਚ ਦੇ ਚੌਥੇ ਦਿਨ ਸ਼ਨੀਵਾਰ ਨੂੰ ਭਾਰਤ ਦੂਜੀ ਪਾਰੀ ‘ਚ 462 ਦੌੜਾਂ ‘ਤੇ ਆਲ ਆਊਟ ਹੋ ਗਿਆ। ਨਿਊਜ਼ੀਲੈਂਡ ਦੀ ਦੂਜੀ ਪਾਰੀ ‘ਚ ਸਿਰਫ 4 ਗੇਂਦਾਂ ਹੀ ਖੇਡੀਆਂ ਗਈਆਂ ਸਨ ਜਦੋਂ ਖਰਾਬ ਰੋਸ਼ਨੀ ਕਾਰਨ ਖੇਡ ਨੂੰ ਰੋਕ ਦਿੱਤਾ ਗਿਆ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਬਾਰਿਸ਼ ਸ਼ੁਰੂ ਹੋ ਗਈ ਅਤੇ ਸਟੰਪਾਂ ਦਾ ਐਲਾਨ ਕੀਤਾ ਗਿਆ। ਕੀਵੀ ਟੀਮ ਦਾ ਸਕੋਰ 0/0 ਹੈ।ਇਸ ਟੈਸਟ ਮੈਚ ‘ਚ ਭਾਰਤੀ ਟੀਮ ਪਹਿਲੀ ਪਾਰੀ ‘ਚ 46 ਦੌੜਾਂ ‘ਤੇ ਸਿਮਟ ਗਈ ਸੀ। ਜਵਾਬ ‘ਚ ਨਿਊਜ਼ੀਲੈਂਡ ਨੇ 402 ਦੌੜਾਂ ਬਣਾ ਕੇ 356 ਦੌੜਾਂ ਦੀ ਲੀਡ ਲੈ ਲਈ।