India Vs New Zealand 1st Test : ਨਿਊਜ਼ੀਲੈਂਡ ਨੂੰ 134 ਦੌੜਾਂ ਦੀ ਬੜ੍ਹਤ
ਭਾਰਤੀ ਟੀਮ ਪਾਰੀ ‘ਚ 46 ਦੌੜਾਂ ‘ਤੇ ਆਲ ਆਊਟ
ਬੈਂਗਲੁਰੂ, 17 ਅਕਤੂਬਰ(ਵਿਸ਼ਵ ਵਾਰਤਾ) ਬੈਂਗਲੁਰੂ ਟੈਸਟ ਦਾ ਪਹਿਲਾ ਦਿਨ ਪੂਰੀ ਤਰ੍ਹਾਂ ਨਿਊਜ਼ੀਲੈਂਡ ਦੇ ਨਾਂ ਰਿਹਾ। ਟੀਮ ਨੇ ਭਾਰਤ ਨੂੰ ਪਹਿਲੀ ਪਾਰੀ ‘ਚ 46 ਦੌੜਾਂ ‘ਤੇ ਆਲ ਆਊਟ ਕਰ ਦਿੱਤਾ। ਇਸ ਤੋਂ ਬਾਅਦ ਟੀਮ ਨੇ ਦਿਨ ਦੀ ਖੇਡ ਖਤਮ ਹੋਣ ਤੱਕ 3 ਵਿਕਟਾਂ ‘ਤੇ 180 ਦੌੜਾਂ ਬਣਾ ਲਈਆਂ ਸਨ। ਇਸ ਤਰ੍ਹਾਂ ਟੀਮ ਨੂੰ 134 ਦੌੜਾਂ ਦੀ ਬੜ੍ਹਤ ਮਿਲ ਗਈ ਹੈ। ਰਚਿਨ ਰਵਿੰਦਰਾ ਅਤੇ ਡੇਰਿਲ ਮਿਸ਼ੇਲ ਨਾਬਾਦ ਪਰਤੇ। ਨਿਊਜ਼ੀਲੈਂਡ ਲਈ ਡੇਵੋਨ ਕੋਨਵੇ 91, ਵਿਲ ਯੰਗ 33 ਅਤੇ ਟਾਮ ਲੈਥਮ 15 ਦੌੜਾਂ ਬਣਾ ਕੇ ਆਊਟ ਹੋਏ। ਰਵਿੰਦਰ ਜਡੇਜਾ, ਆਰ ਅਸ਼ਵਿਨ ਅਤੇ ਕੁਲਦੀਪ ਯਾਦਵ ਨੂੰ 1-1 ਵਿਕਟ ਮਿਲੀ।
ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ਦਾ ਪਹਿਲਾ ਦਿਨ ਮੀਂਹ ਕਾਰਨ ਰੱਦ ਹੋ ਗਿਆ ਸੀ। ਦੂਜੇ ਦਿਨ ਵੀਰਵਾਰ ਨੂੰ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ 46 ਦੌੜਾਂ ‘ਤੇ ਆਲ ਆਊਟ ਹੋ ਗਈ। ਘਰੇਲੂ ਮੈਦਾਨ ‘ਤੇ ਭਾਰਤ ਦਾ ਇਹ ਸਭ ਤੋਂ ਛੋਟਾ ਸਕੋਰ ਹੈ। ਟੀਮ ਦੇ 5 ਬੱਲੇਬਾਜ਼ ਜ਼ੀਰੋ ‘ਤੇ ਆਊਟ ਹੋਏ। ਰਿਸ਼ਭ ਪੰਤ ਨੇ 20 ਦੌੜਾਂ ਬਣਾਈਆਂ।