India Vs New Zealand : ਪਹਿਲੇ ਟੈਸਟ ਦਾ ਅੱਜ ਚੌਥਾ ਦਿਨ
ਚੰਡੀਗੜ੍ਹ, 19ਅਕਤੂਬਰ(ਵਿਸ਼ਵ ਵਾਰਤਾ) ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਅੱਜ ਮੁਕਾਬਲੇ ਦਾ ਚੌਥਾ ਦਿਨ ਹੈ। ਅੱਜ ਦੇ ਦਿਨ ਖੇਡ ਦੀ ਸ਼ੁਰੂਆਤ 9:15 ਵਜੇ ਸ਼ੁਰੂ ਹੋਵੇਗੀ। ਮੈਚ ਦੇ ਤੀਜੇ ਦਿਨ ਦੀ ਗੱਲ ਕਰਿਏ ਤਾਂ ਟੀਮ ਇੰਡੀਆ 125 ਦੌੜਾਂ ਨਾਲ ਪਿੱਛੇ ਹੈ। ਸਟੰਪ ਖਤਮ ਹੋਣ ਤੱਕ ਭਾਰਤ ਨੇ ਦੂਜੀ ਪਾਰੀ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 231 ਦੌੜਾਂ ਬਣਾ ਲਈਆਂ ਸਨ। ਟੀਮ ਨੇ ਦਿਨ ਦੀ ਆਖਰੀ ਗੇਂਦ ‘ਤੇ ਵਿਰਾਟ ਕੋਹਲੀ ਦਾ ਵਿਕਟ ਗੁਆ ਦਿੱਤਾ। ਸਰਫਰਾਜ਼ 70 ਦੌੜਾਂ ਬਣਾ ਕੇ ਨਾਬਾਦ ਪਰਤੇ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਪਹਿਲੀ ਪਾਰੀ ‘ਚ 402 ਦੌੜਾਂ ‘ਤੇ ਆਲ ਆਊਟ ਹੋ ਗਈ ਸੀ ਅਤੇ ਟੀਮ ਨੇ 356 ਦੌੜਾਂ ਦੀ ਲੀਡ ਲੈ ਲਈ ਸੀ। 3 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਦੇ ਦੂਜੇ ਦਿਨ ਨਿਊਜ਼ੀਲੈਂਡ ਨੇ ਭਾਰਤ ਨੂੰ ਪਹਿਲੀ ਪਾਰੀ ‘ਚ 46 ਦੌੜਾਂ ‘ਤੇ ਆਲ ਆਊਟ ਕਰ ਦਿੱਤਾ ਸੀ। ਮੀਂਹ ਕਾਰਨ ਪਹਿਲੇ ਦਿਨ ਦਾ ਖੇਡ ਨਹੀਂ ਹੋ ਸਕਿਆ ਸੀ।