India Vs England 2nd ODI : ਭਾਰਤ ਨੇ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾਇਆ ; ਸੀਰੀਜ਼ ‘ਤੇ ਕੀਤਾ ਕਬਜਾ
ਰੋਹਿਤ ਸ਼ਰਮਾ ਨੇ ਜੜਿਆ ਸ਼ਾਨਦਾਰ ਸੈਂਕੜਾ
ਚੰਡੀਗੜ੍ਹ, 9ਫਰਵਰੀ(ਵਿਸ਼ਵ ਵਾਰਤਾ) India Vs England 2nd ODI : ਭਾਰਤ ਨੇ ਦੂਜੇ ਵਨਡੇ ਮੈਚ ਵਿੱਚ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਟੀਮ ਨੇ 3 ਮੈਚਾਂ ਦੀ ਲੜੀ ਵਿੱਚ 2-0 ਦੀ ਅਜੇਤੂ ਬੜ੍ਹਤ ਬਣਾ ਲਈ। ਇੰਗਲੈਂਡ ਨੇ ਐਤਵਾਰ ਨੂੰ ਕਟਕ ਦੇ ਬਾਰਾਬਤੀ ਸਟੇਡੀਅਮ ਵਿੱਚ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 49.5 ਓਵਰਾਂ ਵਿੱਚ 304 ਦੌੜਾਂ ‘ਤੇ ਆਲ ਆਊਟ ਹੋ ਗਈ। ਭਾਰਤ ਨੇ 44.3 ਓਵਰਾਂ ਵਿੱਚ 6 ਵਿਕਟਾਂ ਗੁਆ ਕੇ ਟੀਚਾ ਪ੍ਰਾਪਤ ਕਰ ਲਿਆ।
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ 119 ਦੌੜਾਂ ਦੀ ਪਾਰੀ ਖੇਡਦੇ ਹੋਏ ਆਪਣਾ 32ਵਾਂ ਇੱਕ ਰੋਜ਼ਾ ਸੈਂਕੜਾ ਲਗਾਇਆ। ਇਸ ਤੋਂ ਇਲਾਵਾ ਸ਼ੁਭਮਨ ਗਿੱਲ ਨੇ 60 ਦੌੜਾਂ ਬਣਾਈਆਂ। ਜੇਕਰ ਗੱਲ ਕਰੀਏ ਗੇਂਦਬਾਜ਼ੀ ਦੀ ਤਾਂ ਰਵਿੰਦਰ ਜਡੇਜਾ ਨੇ 3 ਵਿਕਟਾਂ ਲਈਆਂ।
ਸੀਰੀਜ਼ ਦਾ ਤੀਜਾ ਵਨਡੇ 12 ਫਰਵਰੀ ਨੂੰ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ।
https://x.com/BCCI/status/1888557245149184377
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/