India Vs England 1st ODI : ਸ਼ੁਭਮਨ ਗਿੱਲ ਦੀ ਸ਼ਾਨਦਾਰ ਪਾਰੀ ਨੇ ਭਾਰਤ ਨੂੰ ਜਿਤਾਇਆ ਪਹਿਲਾ ਮੁਕਾਬਲਾ
ਰਵਿੰਦਰ ਜਡੇਜਾ ਅਤੇ ਹਰਸ਼ਿਤ ਰਾਣਾ ਨੇ ਲਈਆਂ 3-3 ਵਿਕਟਾਂ
ਚੰਡੀਗੜ੍ਹ, 6 ਫਰਵਰੀ(ਵਿਸ਼ਵ ਵਾਰਤਾ)India Vs England 1st ODI : ਭਾਰਤ ਨੇ ਪਹਿਲੇ ਵਨਡੇ ਮੈਚ ਵਿੱਚ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਦੇ ਨਾਲ ਹੀ ਭਾਰਤ ਨੇ 3 ਮੈਚਾਂ ਦੀ ਲੜੀ ‘ਚ 1-0 ਦੀ ਬੜਤ ਹਾਸਲ ਕਰ ਲਈ ਹੈ। ਇੰਗਲੈਂਡ ਨੇ ਨਾਗਪੁਰ ਦੇ ਵੀਸੀਏ ਸਟੇਡੀਅਮ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 47.5 ਓਵਰਾਂ ਵਿੱਚ 248 ਦੌੜਾਂ ‘ਤੇ ਆਲ ਆਊਟ ਹੋ ਗਿਆ। ਟੀਮ ਇੰਗਲੈਂਡ ਲਈ ਜੋਸ ਬਟਲਰ ਨੇ 52 ਅਤੇ ਜੈਕਬ ਬੈਥਲ ਨੇ 51 ਦੌੜਾਂ ਬਣਾਈਆਂ। ਜੇਕਰ ਗੱਲ ਕਰਿਏ ਗੇਂਦਬਾਜ਼ਾਂ ਦੀ ਤਾਂ ਟੀਮ ਲਈ ਆਦਿਲ ਰਸ਼ਿਦ ਅਤੇ ਸਾਕਿਬ ਮਹਿਮੂਦ ਨੇ 2-2 ਵਿਕਟਾਂ ਲਈਆਂ।
ਇਸ ਤੋਂ ਇਲਾਵਾ ਟੀਮ ਇੰਡੀਆ ਨੇ 38.4 ਓਵਰਾਂ ਵਿੱਚ 6 ਵਿਕਟਾਂ ਗੁਆ ਕੇ ਟੀਚਾ ਪ੍ਰਾਪਤ ਕਰ ਲਿਆ।
ਭਾਰਤ ਲਈ ਸ਼ੁਭਮਨ ਗਿੱਲ ਨੇ ਸ਼ਾਨਦਾਰ ਪਾਰੀ ਖੇਡਦਿਆਂ 87, ਸ਼੍ਰੇਅਸ ਅਈਅਰ ਨੇ 59 ਅਤੇ ਅਕਸ਼ਰ ਪਟੇਲ ਨੇ 52 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਰਵਿੰਦਰ ਜਡੇਜਾ ਅਤੇ ਹਰਸ਼ਿਤ ਰਾਣਾ ਨੇ 3-3 ਵਿਕਟਾਂ ਲਈਆਂ। ਇਸ ਸੀਰੀਜ ਦਾ ਦੂਜਾ ਵਨਡੇ 9 ਫਰਵਰੀ ਨੂੰ ਕਟਕ ਦੇ ਬਾਰਾਬਤੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
https://x.com/englandcricket/status/1887518091363451175
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/