India Vs Australia : ਐਡੀਲੇਡ ਟੈਸਟ ਦਾ ਅੱਜ ਹੈ ਤੀਜਾ ਦਿਨ
ਆਸਟ੍ਰੇਲੀਆ 29 ਦੌੜਾਂ ਨਾਲ ਹੈ ਅੱਗੇ
ਭਾਰਤ ਦੂਜੀ ਪਾਰੀ ਵਿੱਚ ਗਵਾ ਚੁੱਕਾ ਹੈ 5 ਵਿਕਟਾਂ
ਚੰਡੀਗੜ੍ਹ, 8ਦਸੰਬਰ(ਵਿਸ਼ਵ ਵਾਰਤਾ) ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਟੈਸਟ ਐਡੀਲੇਡ ‘ਚ ਖੇਡਿਆ ਜਾ ਰਿਹਾ ਹੈ। ਦੋਵੇਂ ਦਿਨ ਆਸਟ੍ਰੇਲੀਆ ਨੇ ਆਪਣੇ ਨਾਮ ਕੀਤੇ ਹਨ। ਅੱਜ ਤੀਜੇ ਦਿਨ ਦਾ ਖੇਡ ਸਵੇਰੇ 9:30 ਵਜੇ ਸ਼ੁਰੂ ਹੋਵੇਗਾ। ਟੀਮ ਇੰਡੀਆ ਆਪਣੀ ਦੂਜੀ ਪਾਰੀ 128/5 ਦੇ ਸਕੋਰ ਨਾਲ ਜਾਰੀ ਰੱਖੇਗੀ। ਆਸਟਰੇਲੀਆ ਵੱਲੋਂ ਪੈਟ ਕਮਿੰਸ ਅਤੇ ਸਕਾਟ ਬੋਲੈਂਡ ਨੇ 2-2 ਵਿਕਟਾਂ ਲਈਆਂ। ਇਸ ਤੋਂ ਇਲਾਵਾ ਇੱਕ ਵਿਕਟ ਮਿਸ਼ੇਲ ਸਟਾਰਕ ਨੇ ਲਈ।
ਐਡੀਲੇਡ ਓਵਲ ‘ਚ ਬੀਤੇ ਸ਼ੁੱਕਰਵਾਰ ਨੂੰ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਟੀਮ ਇੰਡੀਆ 180 ਦੌੜਾਂ ਹੀ ਬਣਾ ਸਕੀ। ਆਸਟਰੇਲੀਆ ਨੇ ਆਪਣੀ ਪਹਿਲੀ ਪਾਰੀੋ ਵਿੱਚ ਟ੍ਰੈਵਿਸ ਹੈੱਡ ਦੇ ਸੈਂਕੜੇ ਦੀ ਬਦੌਲਤ 337 ਦੌੜਾਂ ਬਣਾਈਆਂ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਅਜੇ ਵੀ 29 ਦੌੜਾਂ ਨਾਲ ਪਿੱਛੇ ਸੀ।
https://x.com/cricketcomau/status/1865358945457725614
ਟੀਮ ਦੀਆਂ ਸਾਰੀਆਂ ਉਮੀਦਾਂ ਰਿਸ਼ਭ ਪੰਤ ਅਤੇ ਨਿਤੀਸ਼ ਰੈੱਡੀ ‘ਤੇ ਟਿਕੀਆਂ ਹੋਈਆਂ ਹਨ।
ਬੀਤੇ ਕੱਲ੍ਹ ਸ਼ਨੀਵਾਰ ਨੂੰ ਮੈਚ ਦੇ ਦੂਜੇ ਦਿਨ ਖੇਡ ਦੀ ਸ਼ੁਰੂਆਤ ਆਸਟ੍ਰੇਲੀਆ ਨੇ 86/1 ਦੇ ਸਕੋਰ ਨਾਲ ਕੀਤੀ। ਮਾਰਨਸ ਲੈਬੁਸ਼ਗਨ ਨੇ 64 ਅਤੇ ਟ੍ਰੈਵਿਸ ਹੈੱਡ ਨੇ 140 ਦੌੜਾਂ ਬਣਾਈਆਂ। ਟੀਮ ਨੇ ਪਹਿਲੀ ਪਾਰੀ ਵਿੱਚ 337 ਦੌੜਾਂ ਬਣਾਈਆਂ ਅਤੇ 157 ਦੌੜਾਂ ਦੀ ਲੀਡ ਲੈ ਲਈ।
ਇਸ ਦੇ ਨਾਲ ਹੀ ਟੀਮ ਇੰਡੀਆ ਨੇ ਦੂਜੀ ਪਾਰੀ ਵਿੱਚ 5 ਵਿਕਟਾਂ ਗੁਆ ਕੇ 128 ਦੌੜਾਂ ਬਣਾ ਲਈਆਂ ਸਨ। ਰਿਸ਼ਭ ਪੰਤ 28 ਦੌੜਾਂ ਬਣਾ ਕੇ ਨਾਬਾਦ ਪਰਤੇ ਅਤੇ ਨਿਤੀਸ਼ ਕੁਮਾਰ ਰੈੱਡੀ ਨੇ 15 ਦੌੜਾਂ ਬਣਾਈਆਂ। ਭਾਰਤ ਵੱਲੋਂ ਰੋਹਿਤ ਸ਼ਰਮਾ 6 ਦੌੜਾਂ, ਕੇਐੱਲ ਰਾਹੁਲ 7, ਵਿਰਾਟ ਕੋਹਲੀ 11, ਯਸ਼ਸਵੀ ਜੈਸਵਾਲ 24 ਅਤੇ ਸ਼ੁਭਮਨ ਗਿੱਲ 28 ਦੌੜਾਂ ਬਣਾ ਕੇ ਆਊਟ ਹੋਏ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
India Vs Australia : ਐਡੀਲੇਡ ਟੈਸਟ ਦੇ ਦੂਜੇ ਦਿਨ ਦੇਖਣ ਨੂੰ ਮਿਲਿਆ ਰੋਮਾਂਚਕ ਮੁਕਾਬਲਾ