India Vs Australia : ਐਡੀਲੇਡ ਟੈਸਟ ; ਦੂਜੇ ਦਿਨ ਦਾ ਖੇਡ ਜਾਰੀ
ਆਸਟ੍ਰੇਲੀਆ ਨੇ ਗਵਾਈਆਂ ਤਿੰਨ ਵਿਕਟਾਂ
ਬੁਮਰਾਹ ਨੇ ਸਟੀਵ ਸਮਿਥ ਨੂੰ ਦਿਖਾਇਆ ਪਵੇਲੀਅਨ ਦਾ ਰਸਤਾ
ਚੰਡੀਗੜ੍ਹ, 7ਦਸੰਬਰ(ਵਿਸ਼ਵ ਵਾਰਤਾ) ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੀ ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਮੈਚ ਐਡੀਲੇਡ ‘ਚ ਖੇਡਿਆ ਜਾ ਰਿਹਾ ਹੈ। ਅੱਜ ਮੈਚ ਦਾ ਦੂਜਾ ਦਿਨ ਹੈ। ਆਸਟ੍ਰੇਲੀਆ ਨੇ ਪਹਿਲੇ ਸੈਸ਼ਨ ‘ਚ 3 ਵਿਕਟਾਂ ਗਵਾ ਕੇ 127 ਦੌੜਾਂ ਬਣਾਈਆਂ ਹਨ। ਮਾਰਨਸ ਲੈਬੁਸ਼ਗਨ ਅਤੇ ਟ੍ਰੈਵਿਸ ਹੈੱਡ ਅਜੇਤੂ ਹਨ। ਜਸਪ੍ਰੀਤ ਬੁਮਰਾਹ ਨੇ ਵਧਿਆ ਗੇਂਦਬਾਜ਼ੀ ਕਰਦਿਆਂ ਸਟੀਵ ਸਮਿਥ (2 ਦੌੜਾਂ) ਅਤੇ ਨਾਥਨ ਮੈਕਸਵੀਨੀ (39 ਦੌੜਾਂ) ਨੂੰ ਪਵੇਲੀਅਨ ਭੇਜਿਆ। ਇਸ ਤੋਂ ਪਹਿਲਾਂ ਬੁਮਰਾਹ ਨੇ ਉਸਮਾਨ ਖਵਾਜਾ ਨੂੰ ਆਊਟ ਕੀਤਾ। ਅੱਜ ਆਸਟ੍ਰੇਲੀਆ ਨੇ 86/1 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ। ਨਾਥਨ ਮੈਕਸਵੀਨੀ ਨੇ 38 ਦੌੜਾਂ ਅਤੇ ਮਾਰਨਸ ਲੈਬੁਸ਼ੇਨ ਨੇ 20 ਦੌੜਾਂ ਨਾਲ ਪਾਰੀ ਦੀ ਅਗਵਾਈ ਕੀਤੀ।
ਦੱਸ ਦਈਏ ਕਿ ਬੀਤੇ ਕੱਲ੍ਹ ਯਾਨਿ ਕਿ ਮੈਚ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਭਾਰਤੀ ਟੀਮ 180 ਦੌੜਾਂ ‘ਤੇ ਆਲ ਆਊਟ ਹੋ ਗਈ। ਉਨ੍ਹਾਂ ਤੋਂ ਪਹਿਲਾਂ ਆਸਟ੍ਰੇਲੀਆ ਲਈ ਮਿਸ਼ੇਲ ਸਟਾਰਕ ਨੇ 6 ਵਿਕਟਾਂ ਲਈਆਂ ਸਨ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/