India Vs Australia : ਐਡੀਲੇਡ ਟੈਸਟ ਦੇ ਦੂਜੇ ਦਿਨ ਦੇਖਣ ਨੂੰ ਮਿਲਿਆ ਰੋਮਾਂਚਕ ਮੁਕਾਬਲਾ
ਆਸਟ੍ਰੇਲੀਆ ਲਈ ਟਰੇਵਿਸ ਹੈੱਡ ਨੇ ਜੜਿਆ ਸੈਂਕੜਾ
ਭਾਰਤ 29 ਦੌੜਾਂ ਨਾਲ ਪਛੜਿਆ ; ਦੂਜੀ ਪਾਰੀ ਵਿੱਚ ਗਵਾਈਆਂ 5 ਵਿਕਟਾਂ
ਜਾਣੋ ਦੂਜੇ ਦਿਨ ਦਾ ਪੂਰਾ ਹਾਲ
ਚੰਡੀਗੜ੍ਹ, 7ਦਸੰਬਰ(ਵਿਸ਼ਵ ਵਾਰਤਾ) ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੀ ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਮੈਚ ਐਡੀਲੇਡ ‘ਚ ਖੇਡਿਆ ਜਾ ਰਿਹਾ ਹੈ। ਅੱਜ ਮੈਚ ਦਾ ਦੂਜਾ ਦਿਨ ਸੀ ਜੋ ਕਿ ਆਸਟ੍ਰੇਲੀਆ ਦੇ ਨਾਂ ਰਿਹਾ। ਸਟੰਪ ਖਤਮ ਹੋਣ ਤੱਕ ਭਾਰਤ ਨੇ ਦੂਜੀ ਪਾਰੀ ‘ਚ 128 ਦੌੜਾਂ ‘ਤੇ 5 ਵਿਕਟਾਂ ਗੁਆ ਦਿੱਤੀਆਂ ਸਨ। ਰਿਸ਼ਭ ਪੰਤ ਅਤੇ ਨਿਤੀਸ਼ ਰੈੱਡੀ ਨਾਬਾਦ ਪਰਤੇ। ਟੀਮ ਅਜੇ ਵੀ 29 ਦੌੜਾਂ ਨਾਲ ਪਿੱਛੇ ਹੈ। ਆਸਟਰੇਲੀਆ ਵੱਲੋਂ ਪੈਟ ਕਮਿੰਸ ਅਤੇ ਸਕਾਟ ਬੋਲੈਂਡ ਨੇ 2-2 ਵਿਕਟਾਂ ਲਈਆਂ। ਇਸ ਤੋਂ ਇਲਾਵਾ ਇੱਕ ਵਿਕਟ ਮਿਸ਼ੇਲ ਸਟਾਰਕ ਨੇ ਲਈ।
https://x.com/cricketcomau/status/1865358945457725614
ਅੱਜ ਦੇ ਦਿਨ ਦੀ ਖੇਡ ਦੀ ਸ਼ੁਰੂਆਤ ਆਸਟ੍ਰੇਲੀਆ ਨੇ 86/1 ਦੇ ਸਕੋਰ ਨਾਲ ਕੀਤੀ। ਮਾਰਨਸ ਲੈਬੁਸ਼ਗਨ ਨੇ 64 ਅਤੇ ਟ੍ਰੈਵਿਸ ਹੈੱਡ ਨੇ 140 ਦੌੜਾਂ ਬਣਾਈਆਂ। ਟੀਮ ਨੇ ਪਹਿਲੀ ਪਾਰੀ ਵਿੱਚ 337 ਦੌੜਾਂ ਬਣਾਈਆਂ ਅਤੇ 157 ਦੌੜਾਂ ਦੀ ਲੀਡ ਲੈ ਲਈ।
https://x.com/BCCI/status/1865325869847421386
ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨੇ 4-4 ਵਿਕਟਾਂ ਲਈਆਂ।
ਜੇਕਰ ਗੱਲ ਕਰੀਏ ਭਾਰਤ ਦੀ ਤਾਂ ਟੀਮ ਇੰਡੀਆ ਨੇ 5 ਵਿਕਟਾਂ ਗੁਆ ਕੇ 128 ਦੌੜਾਂ ਬਣਾ ਲਈਆਂ ਸਨ। ਰਿਸ਼ਭ ਪੰਤ 28 ਦੌੜਾਂ ਬਣਾ ਕੇ ਨਾਬਾਦ ਪਰਤੇ ਅਤੇ ਨਿਤੀਸ਼ ਕੁਮਾਰ ਰੈੱਡੀ ਨੇ 15 ਦੌੜਾਂ ਬਣਾਈਆਂ। ਭਾਰਤ ਵੱਲੋਂ ਰੋਹਿਤ ਸ਼ਰਮਾ 6 ਦੌੜਾਂ, ਕੇਐੱਲ ਰਾਹੁਲ 7, ਵਿਰਾਟ ਕੋਹਲੀ 11, ਯਸ਼ਸਵੀ ਜੈਸਵਾਲ 24 ਅਤੇ ਸ਼ੁਭਮਨ ਗਿੱਲ 28 ਦੌੜਾਂ ਬਣਾ ਕੇ ਆਊਟ ਹੋਏ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/