India Vs Australia : ਐਡੀਲੇਡ ਟੈਸਟ ਦੇ ਤੀਜੇ ਦਿਨ ਦਾ ਖੇਡ ਜਾਰੀ
175 ਦੌੜਾਂ ‘ਤੇ ਸਿਮਟੀ ਪੂਰੀ ਭਾਰਤੀ ਟੀਮ
ਕਪਤਾਨ ਪੈਟ ਕਮਿੰਸ ਨੇ ਲਈ 5 ਵਿਕਟਾਂ
ਚੰਡੀਗੜ੍ਹ, 8ਦਸੰਬਰ(ਵਿਸ਼ਵ ਵਾਰਤਾ) ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਟੈਸਟ ਐਡੀਲੇਡ ‘ਚ ਖੇਡਿਆ ਜਾ ਰਿਹਾ ਹੈ। ਅੱਜ ਟੈਸਟ ਦਾ ਤੀਜਾ ਦਿਨ ਹੈ ਅਤੇ ਪਹਿਲਾ ਸੈਸ਼ਨ ਚੱਲ ਰਿਹਾ ਹੈ। ਭਾਰਤੀ ਟੀਮ ਆਪਣੀ ਦੂਜੀ ਪਾਰੀ ‘ਚ 175 ਦੌੜਾਂ ‘ਤੇ ਆਲ ਆਊਟ ਹੋ ਗਈ। ਭਾਰਤ ਨੇ ਆਸਟ੍ਰੇਲੀਆਂ ਨੂੰ 19 ਦੌੜਾਂ ਦਾ ਟੀਚਾ ਦਿੱਤਾ ਹੈ। ਗੇਂਦਬਾਜ਼ੀ ‘ਚ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ 5 ਵਿਕਟਾਂ ਲਈਆਂ। ਜਦਕਿ ਸਕਾਟ ਬੋਲੈਂਡ ਨੇ 3 ਵਿਕਟਾਂ ਹਾਸਲ ਕੀਤੀਆਂ। 2 ਵਿਕਟਾਂ ਮਿਸ਼ੇਲ ਸਟਾਰਕ ਦੇ ਖਾਤੇ ‘ਚ ਆਈਆਂ। ਟੀਮ ਇੰਡੀਆ ਲਈ ਨਿਤੀਸ਼ ਰੈੱਡੀ ਨੇ ਸਭ ਤੋਂ ਵੱਧ 42 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਸਿਰਫ਼ 24 ਦੌੜਾਂ ਹੀ ਬਣਾ ਸਕਿਆ।
ਦੱਸ ਦਈਏ ਕਿ ਆਸਟ੍ਰੇਲੀਆ ਨੇ ਸ਼ਨੀਵਾਰ ਨੂੰ ਐਡੀਲੇਡ ਓਵਲ ‘ਚ ਆਪਣੀ ਪਹਿਲੀ ਪਾਰੀ ‘ਚ 337 ਦੌੜਾਂ ਬਣਾਈਆਂ ਸਨ। ਮੈਚ ਦੇ ਪਹਿਲੇ ਦਿਨ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਟੀਮ 180 ਦੌੜਾਂ ਹੀ ਬਣਾ ਸਕੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/