ਚੰਡੀਗੜ 4 ਜੂਨ( ਵਿਸ਼ਵ ਵਾਰਤਾ)-ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ 20000 ਤੋਂ ਵੱਧ ਵੋਟਾਂ ਨਾਲ ਲੀਡ ਕਰ ਰਹੇ ਹਨ। ਜੇਕਰ ਵੋਟਾਂ ਦੀ ਲੀਡ ਦਾ ਇਹ ਪਾੜਾ ਵਧਦਾ ਹੈ ਤਾ ਅੰਮ੍ਰਿਤਪਾਲ ਨੂੰ ਪਛਾੜਨ ਮੁਸ਼ਕਿਲ ਹੋ ਜਾਏਗਾ। ਪਟਿਆਲਾ ‘ਚ BJP ਦੇ ਪ੍ਰਨੀਤ ਕੌਰ ਤੀਸਰੇ ਨੰਬਰ ‘ਤੇ ਚਲ ਰਹੇ ਹਨ। ਪਟਿਆਲਾ ‘ਚ ਡਾ. ਗਾਂਧੀ ਅਤੇ ਡਾ. ਬਲਬੀਰ ‘ਚ ਮੁਕਾਬਲਾ ਚਲ ਰਿਹਾ ਹੈ। ਚਰਨਜੀਤ ਚੰਨੀ, ਖਡੂਰ ਸਾਹਿਬ ਤੋਂ ਅਮ੍ਰਿਤਪਾਲ ਅਤੇ ਸੰਗਰੂਰ ਤੋਂ ਮੀਤ ਹੇਅਰ 20000 ਤੋਂ ਵੱਧ ਵੋਟਾਂ ਨਾਲ ਅੱਗੇ ਹਨ। ਫਰੀਦਕੋਟ ‘ਚ ਵੀ ਮੁਕਾਬਲਾ ਦਿਲਚਸਪ ਹੈ। ਇਥੇ ਸਰਬਜੀਤ ਸਿੰਘ ਅੱਗੇ ਚਲ ਰਹੇ ਹਨ। ਚੰਡੀਗੜ੍ਹ ਤੋਂ INDIA ਗਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਅੱਗੇ ਚਲ ਰਹੇ ਹਨ। ਉੱਤਰ ਪ੍ਰਦੇਸ਼ ‘ਚ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਮੋਦੀ ਪਿੱਛੇ ਚਲ ਰਹੇ ਹਨ। ਉੱਤਰ ਪ੍ਰਦੇਸ਼ ‘ਚ INDIA ਗਠਜੋੜ 39 ਸੀਟਾਂ ‘ਤੇ ਅੱਗੇ ਹੈ।
PUNJAB : ਸ਼ਹੀਦੀ ਸਭਾ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਨੂੰ ‘ਪੈਚ ਮੁਕਤ’ ਬਣਾਉਣ ਲਈ 95.54 ਲੱਖ ਰੁਪਏ ਜਾਰੀ
PUNJAB : ਸ਼ਹੀਦੀ ਸਭਾ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਨੂੰ ‘ਪੈਚ ਮੁਕਤ’...