IND vs ENG 2nd T20: ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਕੀਤਾ ਫੈਸਲਾ
- ਪਲੇਇੰਗ-11 ‘ਚ ਕੀਤੇ ਦੋ ਬਦਲਾਅ
- ਇਨ੍ਹਾਂ ਖਿਡਾਰੀਆਂ ਨੂੰ ਮਿਲਿਆ ਮੌਕਾ
ਨਵੀ ਦਿੱਲੀ, 25 ਜਨਵਰੀ : ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ ਟੀ-20 ਅੱਜ ਚੇਨਈ ‘ਚ ਸ਼ਾਮ 7 ਵਜੇ ਤੋਂ ਖੇਡਿਆ ਜਾਵੇਗਾ। ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ ਹੈ। ਟੀਮ ਦੇ ਆਲਰਾਊਂਡਰ ਨਿਤੀਸ਼ ਰੈੱਡੀ ਸੱਟ ਕਾਰਨ ਸੀਰੀਜ਼ ਤੋਂ ਬਾਹਰ ਹੋ ਗਏ ਹਨ, ਜਦਕਿ ਰਿੰਕੂ ਸਿੰਘ ਵੀ ਦੂਜੇ ਅਤੇ ਤੀਜੇ ਟੀ-20 ਲਈ ਟੀਮ ‘ਚ ਸ਼ਾਮਿਲ ਨਹੀਂ ਹੋਣਗੇ। ਇਸ ਕਾਰਨ ਟੀਮ ਇੰਡੀਆ ਨੇ 2 ਬਦਲਾਅ ਕੀਤੇ ਹਨ।
ਨਿਤੀਸ਼ ਕੁਮਾਰ ਰੈੱਡੀ ਅਤੇ ਰਿੰਕੂ ਸਿੰਘ ਦੀ ਜਗ੍ਹਾ ਵਾਸ਼ਿੰਗਟਨ ਸੁੰਦਰ ਅਤੇ ਧਰੁਵ ਜੁਰੇਲ ਨੂੰ ਮੌਕਾ ਦਿੱਤਾ ਗਿਆ ਹੈ। ਮੁਹੰਮਦ ਸ਼ਮੀ ਨੂੰ ਅੱਜ ਦੇ ਮੈਚ ਵਿੱਚ ਵੀ ਮੌਕਾ ਨਹੀਂ ਮਿਲਿਆ। ਇੰਗਲੈਂਡ ਨੇ ਵੀ ਆਪਣੇ ਪਲੇਇੰਗ-11 ‘ਚ 2 ਬਦਲਾਅ ਕੀਤੇ ਹਨ। ਗਸ ਐਟਕਿੰਸਨ ਦੀ ਜਗ੍ਹਾ ਬ੍ਰੇਡਨ ਕਾਰਸ ਅਤੇ ਜੈਕਬ ਬੈਥਲ ਦੀ ਜਗ੍ਹਾ ਜੈਮੀ ਸਮਿਥ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾ ਭਾਰਤ ਨੇ ਬੁੱਧਵਾਰ ਨੂੰ ਸੀਰੀਜ਼ ਦਾ ਪਹਿਲਾ ਮੈਚ ਸੱਤ ਵਿਕਟਾਂ ਨਾਲ ਜਿੱਤਿਆ ਸੀ। ਕੋਲਕਾਤਾ ‘ਚ ਭਾਰਤ ਦਾ ਦਬਦਬਾ ਦੇਖਣ ਨੂੰ ਮਿਲਿਆ। ਭਾਰਤ ਦੀ ਨਜ਼ਰ ਚੇਨਈ ‘ਚ ਦੂਜਾ ਟੈਸਟ ਜਿੱਤ ਕੇ ਸੀਰੀਜ਼ ‘ਚ ਬੜ੍ਹਤ ਬਣਾਉਣ ‘ਤੇ ਹੋਵੇਗੀ।
ਦੋਵਾਂ ਟੀਮਾਂ ਦਾ ਪਲੇਇੰਗ-11
ਭਾਰਤ: ਸੂਰਿਆਕੁਮਾਰ ਯਾਦਵ (ਕਪਤਾਨ), ਅਕਸ਼ਰ ਪਟੇਲ (ਉਪ-ਕਪਤਾਨ), ਸੰਜੂ ਸੈਮਸਨ, ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਧਰੁਵ ਜੁਰੇਲ, ਹਾਰਦਿਕ ਪੰਡਯਾ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ, ਵਾਸ਼ਿੰਗਟਨ ਸੁੰਦਰ ਅਤੇ ਰਵੀ ਬਿਸ਼ਨੋਈ।
ਇੰਗਲੈਂਡ ਦੀ ਪਲੇਇੰਗ-11: ਜੋਸ ਬਟਲਰ (ਕਪਤਾਨ), ਬੇਨ ਡਕੇਟ, ਫਿਲ ਸਾਲਟ (ਵਿਕਟ-ਕੀਪਰ), ਹੈਰੀ ਬਰੂਕ, ਲਿਆਮ ਲਿਵਿੰਗਸਟਨ, ਜੈਮੀ ਸਮਿਥ, ਜੈਮੀ ਓਵਰਟਨ, ਬ੍ਰੇਡਨ ਕਾਰਸੇ, ਜੋਫਰਾ ਆਰਚਰ, ਆਦਿਲ ਰਾਸ਼ਿਦ ਅਤੇ ਮਾਰਕ ਵੁੱਡ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/