Ind vs Aus ਭਾਰਤ ਨੇ ਸਿਡਨੀ ਟੈਸਟ ਦੀ ਪਹਿਲੀ ਪਾਰੀ ‘ਚ ਬਣਾਈਆਂ 185 ਦੌੜਾਂ
- ਭਾਰਤੀ ਟੀਮ ਦੇ ਟਾਪ-4 ਬੱਲੇਬਾਜ਼ਾਂ ਦਾ ਰਿਹਾ ਖਰਾਬ ਪ੍ਰਦਰਸ਼ਨ
ਨਵੀਂ ਦਿੱਲੀ, 3 ਜਨਵਰੀ (ਵਿਸ਼ਵ ਵਾਰਤਾ) : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸਿਡਨੀ ਕ੍ਰਿਕਟ ਗਰਾਊਂਡ ‘ਤੇ ਖੇਡੇ ਜਾ ਰਹੇ 5ਵੇਂ ਟੈਸਟ ‘ਚ ਭਾਰਤ ਦੀ ਪਹਿਲੀ ਪਾਰੀ 185 ਦੌੜਾਂ ‘ਤੇ ਸਿਮਟ ਗਈ। ਬਾਰਡਰ-ਗਾਵਸਕਰ ਸੀਰੀਜ਼ ‘ਚ ਇਕ ਵਾਰ ਫਿਰ ਭਾਰਤ ਦੇ ਟਾਪ-4 ਬੱਲੇਬਾਜ਼ਾਂ ਦਾ ਖਰਾਬ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਇਸ ਪਿੰਕ ਟੈਸਟ ਵਿੱਚ ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਸ਼ੁਭਮਨ ਗਿੱਲ ਅਤੇ ਵਿਰਾਟ ਕੋਹਲੀ ਵਿੱਚੋਂ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਖੇਡਣ ਵਿੱਚ ਨਾਕਾਮ ਰਿਹਾ। ਭਾਰਤੀ ਟੀਮ ਵੱਲੋਂ ਅੱਜ ਰਿਸ਼ਭ ਪੰਤ ਨੇ ਸਭ ਤੋਂ ਵੱਧ 40 ਦੌੜਾਂ ਬਣਾਈਆਂ। ਜਦਕਿ ਰਵਿੰਦਰ ਜਡੇਜਾ 26 ਦੌੜਾਂ ਬਣਾ ਕੇ ਆਊਟ ਹੋ ਗਏ। ਸ਼ੁਭਮਨ ਗਿੱਲ ਨੇ 20 ਅਤੇ ਵਿਰਾਟ ਕੋਹਲੀ ਨੇ 17 ਦੌੜਾਂ ਦਾ ਯੋਗਦਾਨ ਪਾਇਆ। ਦੱਸ ਦਈਏ ਰੋਹਿਤ ਸ਼ਰਮਾ ਨੇ ਸਿਡਨੀ ਟੈਸਟ ‘ਚ ਖੁਦ ਨੂੰ ਪਲੇਇੰਗ-11 ਤੋਂ ਬਾਹਰ ਰੱਖਣ ਦਾ ਫੈਸਲਾ ਕੀਤਾ। ਜਸਪ੍ਰੀਤ ਬੁਮਰਾਹ ਨੇ ਟੀਮ ਇੰਡੀਆ ਦੀ ਕਮਾਨ ਸੰਭਾਲੀ ਅਤੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/